ਮੁੱਖ ਮੰਤਰੀ ਵੱਲੋਂ ਕੈਪਟਨ ਨੂੰ ਅੰਸਾਰੀ ਦੇ ਮੁੱਦੇ ‘ਤੇ ਘੇਰਨ ਤੋਂ ਬਾਅਦ ਕੈਪਟਨ ਦਾ ਮਾਨ ਨੂੰ ਠੋਕਵਾਂ ਜਵਾਬ, ਕਹਿ’ਤੀ ਵੱਡੀ ਗੱਲ

ਮੁੱਖ ਮੰਤਰੀ ਵੱਲੋਂ ਕੈਪਟਨ ਨੂੰ ਅੰਸਾਰੀ ਦੇ ਮੁੱਦੇ ‘ਤੇ ਘੇਰਨ ਤੋਂ ਬਾਅਦ ਕੈਪਟਨ ਦਾ ਮਾਨ ਨੂੰ ਠੋਕਵਾਂ ਜਵਾਬ, ਕਹਿ’ਤੀ ਵੱਡੀ ਗੱਲ

ਚੰਡੀਗੜ੍ਹ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਅਤੇ ਅਪਰਾਧੀ ਮੁਖਤਾਰ ਅੰਸਾਰੀ ਦੇ ਪੁੱਤਰਾਂ ਅੱਬਾਸ ਅੰਸਾਰੀ ਅਤੇ ਉਮਰ ਅੰਸਾਰੀ ਨੂੰ ਰੋਪੜ ‘ਚ ਵਕਫ ਬੋਰਡ ਦੀ ਜ਼ਮੀਨ ਅਲਾਟ ਕਰਨ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਇਹ ਜ਼ਮੀਨ ਉਨ੍ਹਾਂ ਨੂੰ ਅਲਾਟ ਕਰਨ ਦੇ ਦੋਸ਼ ਲਾਏ ਸਨ।

ਹੁਣ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਪ੍ਰਿਥਪਾਲ ਸਿੰਘ ਨੇ ਨਵਾਂ ਪੇਪਰ ਪੇਸ਼ ਕੀਤਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਸ ਜ਼ਮੀਨ ਦੀ ਲੀਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦੋ ਵਾਰ ਵਧਾਈ ਗਈ ਸੀ। ਇਹ ਉਹੀ ਦਸਤਾਵੇਜ਼ ਹੈ ਜੋ ਮੁੱਖ ਮੰਤਰੀ ਨੇ ਖੁਦ ਜਾਰੀ ਕੀਤਾ ਸੀ, ਪਰ ਸ਼ਾਇਦ ਉਹ ਇਸ ਨੂੰ ਪੜ੍ਹਨਾ ਭੁੱਲ ਗਏ ਸਨ। ਲੱਗਦਾ ਹੈ ਕਿ ਹੁਣ ਮੁਖਤਾਰ ਅੰਸਾਰ ਦੀ ਸੀਐਮ ਨਾਲ ਦੋਸਤੀ ਹੋ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਲੀਜ਼ ਜੁਲਾਈ 2022 ਅਤੇ ਫਰਵਰੀ 2023 ਵਿੱਚ ਵਧਾਈ ਗਈ ਸੀ। ਇਸ ਦੇ ਲਈ 81 ਹਜ਼ਾਰ 100 ਅਤੇ 89 ਹਜ਼ਾਰ 500 ਰੁਪਏ ਵੀ ਜਮ੍ਹਾਂ ਕਰਵਾਏ ਗਏ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਸੀ। ਮੁਖਤਾਰ ਅੰਸਾਰੀ ਦੇ ਮਾਮਲੇ ਵਿੱਚ ਮੁੱਖ ਮੰਤਰੀ ਕਹਿ ਰਹੇ ਹਨ ਕਿ ਰਣਇੰਦਰ ਨੂੰ ਸਭ ਕੁਝ ਪਤਾ ਹੈ ਜਦੋਂਕਿ ਕੈਪਟਨ ਸਰਕਾਰ ਵਿੱਚ ਰਣਇੰਦਰ ਦਾ ਕੋਈ ਅਹੁਦਾ ਨਹੀਂ ਸੀ। ਦੂਜੇ ਪਾਸੇ ‘ਆਪ’ ਦੇ ਬੁਲਾਰੇ ਮਾਲਵਿੰਦਰ ਕੰਗ ਦਾ ਕਹਿਣਾ ਹੈ ਕਿ ਅਸਲ ਮੁੱਦਾ ਅੰਸਾਰੀ ਨੂੰ ਪੰਜਾਬ ਦੀ ਜੇਲ ‘ਚ ਸੁਰੱਖਿਅਤ ਰੱਖਣਾ, ਪੰਜਾਬ ਦੇ ਲੋਕਾਂ ਦੇ ਪੈਸਿਆਂ ਨਾਲ ਸੁਪਰੀਮ ਕੋਰਟ ‘ਚ ਕੇਸ ਲੜਨਾ ਅਤੇ ਉਸ ਨੂੰ ਜੇਲ ‘ਚ ਰੱਖਣ ਅਤੇ ਜ਼ਮੀਨ ਅਲਾਟ ਕਰਨ ਦਾ ਹੈ।

ਮੁਖਤਾਰ ਅੰਸਾਰੀ ਨੂੰ ਪਿਛਲੀ ਕਾਂਗਰਸ ਸਰਕਾਰ ਵੇਲੇ ਯੂਪੀ ਦੀ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਸੀ। ਉਹ ਕਰੀਬ ਦੋ ਸਾਲ ਪੰਜਾਬ ਦੀ ਜੇਲ੍ਹ ਵਿੱਚ ਸੀ। ਯੂਪੀ ਪੁਲਿਸ ਨੇ ਉਸ ਨੂੰ ਵਾਪਸ ਲੈਣ ਲਈ 25 ਵਾਰ ਰੀਮਾਈਂਡਰ ਭੇਜੇ ਪਰ ਉਸ ਵੇਲੇ ਦੀ ਸਰਕਾਰ ਨੇ ਹਰ ਵਾਰ ਬਹਾਨੇ ਨਾਲ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜਦੋਂ ਯੂਪੀ ਪੁਲਿਸ ਸੁਪਰੀਮ ਕੋਰਟ ਗਈ ਤਾਂ ਪੰਜਾਬ ਸਰਕਾਰ ਨੇ ਇੱਕ ਨਿੱਜੀ ਵਕੀਲ ਨੂੰ ਹਾਇਰ ਕਰਕੇ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਪੇਸ਼ ਕੀਤਾ। ਇਸ ਦੌਰਾਨ ਕਰੀਬ 55 ਲੱਖ ਰੁਪਏ ਦਾ ਬਿੱਲ ਆਇਆ। ਮੌਜੂਦਾ ਸਰਕਾਰ ਹੁਣ ਇਸ ਬਿੱਲ ਨੂੰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਸੂਲਣਾ ਚਾਹੁੰਦੀ ਹੈ। ਇਸ ਦੇ ਲਈ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਸੀ।

error: Content is protected !!