ਸਤੰਬਰ ਵਿੱਚ ਕੈਨੇਡਾ ਅਤੇ ਯੂਕੇ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਵੱਡਾ ਮੌਕਾ!

ਸਤੰਬਰ ਵਿੱਚ ਕੈਨੇਡਾ ਅਤੇ ਯੂਕੇ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਵੱਡਾ ਮੌਕਾ!

ਜਲੰਧਰ (ਆਸ਼ੂ ਗਾਂਧੀ) ਸਤੰਬਰ 2023 ਸੈਸ਼ਨ ‘ਚ ਦਾਖ਼ਲੇ ਦੀ ਆਸ ਲੱਗਾਏ ਬੈਠੇ ਵਿਦਿਆਰਥੀਆਂ ਨੂੰ ਵੱਡਾ ਮੌਕਾ ਦੇਂਦੇ ਹੋਏ, ਪ੍ਰਸਿੱਧ ਸਟੱਡੀ ਵੀਜ਼ਾ ਸਲਾਹਕਾਰ ਪਿਰਾਮਿਡ ਈ ਸਰਵਿਸਿਜ਼ 10 ਜੁਲਾਈ ਨੂੰ ਜਲੰਧਰ ਦੇ ਹੋਟਲ ਕਿੰਗਜ਼ ਵਿਖੇ ਬੇਹੱਦ ਅਹਿਮ ਕੈਨੇਡਾ ਯੂਕੇ ਸਿੱਖਿਆ ਮੇਲਾ ਆਯੋਜਿਤ ਕਰਨ ਜਾ ਰਹੀ ਹੈ ਜਿਸ ਵਿਚ ਕੈਨੇਡਾ ਅਤੇ ਯੂਕੇ ਦੀਆ 30 ਤੋਂ ਵੱਧ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਕਾਰੀ ਵਿਦਿਆਰਥੀਆਂ ਦੀ ਆਪਣੀਆਂ-ਆਪਣੀਆਂ ਸਿੱਖਿਆ ਸੰਸਥਾਵਾਂ ਵਿਚ ਦਾਖ਼ਲਾ ਲੈਣ ‘ਚ ਸਹਾਇਤਾ ਕਰਨਗੇ। ਦਾਖ਼ਲੇ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਵੀਜ਼ਾ ਪ੍ਰਕ੍ਰਿਆ ਅਤੇ ਕੰਮ ‘ਤੇ ਮੌਕਿਆਂ ਦੀ ਪੂਰੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ।

ਭਾਗ ਲੈਣ ਵਾਲਿਆਂ ‘ਚ ਕੈਨੇਡਾ ਵੈਸਟ ਯੂਨੀਵਰਸਿਟੀ, ਟ੍ਰੈਂਟ ਯੂਨੀਵਰਸਿਟੀ(ਟੇਕਸ ਕੈਂਪਸ), ਕਾਲਜ ਆਫ਼ ਰੌਕੀਜ਼, ਸੀ.ਆਈ.ਓ.ਟੀ ਕੈਲਗਰੀ, ਲੈਸਟਰ ਯੂਨੀਵਰਸਿਟੀ, ਨੌਟਿਗਮ ਟ੍ਰੇਂਟ ਯੂਨੀਵਰਸਿਟੀ, ਅਲਸਟਰ ਯੂਨੀਵਰਸਿਟੀ, ਲਿੰਕਨ ਯੂਨੀਵਰਸਿਟੀ, ਵਿਟਵਰਥ ਯੂਨੀਵਰਸਿਟੀ, ਯੂਐਸਏ ਦੀ ਮੋਂਟਾਨਾ ਸਟੇਟ ਯੂਨੀਵਰਸਿਟੀ ਬਿਲਿੰਗਸ ਸਮੇਤ ਕਈ ਹੋਰ ਵਿਦਿਅਕ ਅਧਾਰੇ ਸ਼ਾਮਿਲ ਹਨ।

ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਤੰਬਰ ਸੈਸ਼ਨ ਲਈ ਸੀਟਾਂ ‘ਤੇ ਸਮਾਂ ਦੋਨੋਂ ਸੀਮਿਤ ਹਨ, ਇਸ ਲਈ ਵਿਦਿਆਰਥੀ ਕਾਲਜਾਂ ਦੇ ਅਧਿਕਾਰੀਆਂ ਨਾਲ ਸਿੱਧੇ ਗੱਲਬਾਤ ਕਰ ਕੇ ਆਪਣੀਆਂ ਸੀਟਾਂ ਸੁਰੱਖਿਅਤ ਕਰਨ ਦਾ ਇਹ ਵੱਡਾ ਮੌਕਾ ਹੱਥੋਂ ਨਾ ਗਵਾਉਣ। ਉਨ੍ਹਾਂ ਅੱਗੇ ਯੂਕੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਬਹੁਤੇ ਵਿਦਿਆਰਥੀਆਂ ਲਈ ਯੂਕੇ ‘ਚ ਆਪਣੇ ਜੀਵਨਸਾਥੀ ਨੂੰ ਨਾਲ ਲਿਜਾਣ ਦਾ ਇਹ ਆਖ਼ਰੀ ਮੌਕਾ ਹੈ ਕਿਉਂਕਿ ਨਿਯਮ ਬਦਲ ਰਹੇ ਹਨ। ਇਸ ਲਈ ਵਿਦਿਆਰਥੀ ਇਸ ਸਿੱਖਿਆ ਮੇਲੇ ‘ਚ ਜ਼ਰੂਰ ਸ਼ਾਮਿਲ ਹੋਣ।

ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ।

error: Content is protected !!