ਭਾਰੀ ਮੀਂਹ ਕਾਰਨ ਖਿਸਕਿਆ ਪਹਾੜ… ਸਾਰਾ ਮਲਬਾ ਆ ਡਿੱਗਿਆ ਮਕਾਨ ‘ਤੇ ਦੋ 7-7 ਸਾਲ ਦੇ ਬੱਚਿਆਂ ਸਮੇਤ 3 ਜਣਿਆਂ ਦੀ ਮੌਤ

ਭਾਰੀ ਮੀਂਹ ਕਾਰਨ ਖਿਸਕਿਆ ਪਹਾੜ… ਸਾਰਾ ਮਲਬਾ ਆ ਡਿੱਗਿਆ ਮਕਾਨ ‘ਤੇ ਦੋ 7-7 ਸਾਲ ਦੇ ਬੱਚਿਆਂ ਸਮੇਤ 3 ਜਣਿਆਂ ਦੀ ਮੌਤ

ਪੰਚਕੂਲਾ (ਵੀਓਪੀ ਬਿਊਰੋ) ਪੂਰੇ ਉੱਤਰ ਭਾਰਤ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਸਾਰੇ ਪਾਸੇ ਹੜ ਵਰਗੇ ਹਾਲਾਤ ਬਣੇ ਹੋਏ ਹਨ। ਇਸ ਦੌਰਾਨ ਹੀ ਪਹਾੜੀ ਇਲਾਕੇ ਵਿੱਚ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਪੰਚਕੂਲਾ ਦੇ ਪਿੰਜੌਰ ਨੇੜੇ ਸ਼ਿਵ ਲੋਟੀਆ ਮੰਦਰ ਮਾਰਗ ‘ਤੇ ਪਹਾੜ ਦਾ ਮਲਬਾ ਇੱਕ ਮਕਾਨ ‘ਤੇ ਡਿੱਗ ਗਿਆ।

ਇਸ ਦੌਰਾਨ ਮਲਬੇ ਹੇਠ ਦੱਬਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਆਕਾਸ਼ ਉਮਰ 19 ਸਾਲ, ਕਾਰਤਿਕ ਉਮਰ 7 ਸਾਲ ਅਤੇ ਪ੍ਰਿਅੰਕਾ ਉਮਰ 5 ਸਾਲ ਦੱਸੀ ਜਾ ਰਹੀ ਹੈ।

ਮਲਬੇ ‘ਚ ਦੱਬੇ 2 ਲੋਕਾਂ ਨੂੰ ਪਹਿਲਾਂ ਬਾਹਰ ਕੱਢਿਆ ਗਿਆ ਅਤੇ 5 ਸਾਲ ਦੀ ਬੱਚੀ ਨੂੰ ਬਚਾਇਆ ਗਿਆ। ਪਰ ਤਿੰਨੋਂ ਲੋਕਾਂ ਦੀ ਮੌਤ ਹੋ ਗਈ।

error: Content is protected !!