ਪ੍ਰੇਮ ਵਿਆਹ ਦਾ ਖੌਫਨਾਕ ਅੰਤ, ਸ਼ਰੇਆਮ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਉਤਾਰਿਆ ਮੌਤ ਦੇ ਘਾਟ

ਪ੍ਰੇਮ ਵਿਆਹ ਦਾ ਖੌਫਨਾਕ ਅੰਤ, ਸ਼ਰੇਆਮ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਉਤਾਰਿਆ ਮੌਤ ਦੇ ਘਾਟ


ਵੀਓਪੀ ਬਿਊਰੋ, ਫਰੀਦਕੋਟ- ਫਰੀਦਕੋਟ ਦੇ ਨਜ਼ਦੀਕੀ ਪਿੰਡ ਔਲਖ ‘ਚ ਪ੍ਰੇਮ ਵਿਆਹ ਦੇ ਖੌਫਨਾਕ ਅੰਤ ਦੀ ਘਟਨਾ ਸਾਹਮਣੇ ਆਈ ਹੈ। ਇੱਕ ਲੜਕੇ ਨੂੰ ਸ਼ਰੇਆਮ ਬੰਨ੍ਹ ਕੇ ਉਸ ਦੀ ਕੁੱਟਮਾਰ ਕਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਔਲਖ ਦੇ ਗੁਰਇਕਬਾਲ ਸਿੰਘ (28) ਨੇ ਆਪਣੇ ਹੀ ਪਿੰਡ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ । ਦੋਵਾਂ ਨੇ ਕਰੀਬ ਚਾਰ ਮਹੀਨੇ ਪਹਿਲਾਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ ਪਰ ਥੋੜੇ ਦਿਨਾਂ ਬਾਅਦ ਉਹ ਵਾਪਿਸ ਪਿੰਡ ਆ ਗਏ ਸਨ ਪਰ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਇਸ ਲਈ ਉਹ ਲੜਕੀ ਨੂੰ ਵਾਪਿਸ ਆਪਣੇ ਘਰ ਲੈ ਗਏ ਪਰ ਬਾਅਦ ‘ਚ ਵੀ ਲੜਕਾ ਲੜਕੀ ਨੂੰ ਮਿਲਣ ਜਾਂਦਾ ਰਹਿੰਦਾ ਸੀ। ਚਸ਼ਮਦੀਦਾਂ ਮੁਤਾਬਿਕ ਕੱਲ੍ਹ ਰਾਤ ਵੀ ਲੜਕਾ ਲੜਕੀ ਨੂੰ ਮਿਲਣ ਉਸ ਦੇ ਘਰ ਗਿਆ ਪਰ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਰੱਸੀ ਨਾਲ ਬੰਨ੍ਹ ਲਿਆ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ,ਜਿਸ ਨਾਲ ਲੜਕੇ ਦੀ ਉਥੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਵਲੋਂ ਲੜਕੇ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਇਸ ਮੌਕੇ ਲੜਕੇ ਦੀ ਮਾਤਾ ਜੀਤ ਕੌਰ ਨੇ ਦੱਸਿਆ ਕਿ ਲੜਕੀ ਲੜਕੇ ਨੇ ਪ੍ਰੇਮ ਵਿਆਹ ਕਰਵਾਇਆ ਸੀ ਜਿਸ ਕਾਰਨ ਲੜਕੀ ਵਾਲੇ ਖੁਸ਼ ਨਹੀਂ ਸਨ ਅਤੇ ਕਲ ਰਾਤ ਉਹ ਲੜਕੀ ਕੋਲੋ ਆਪਣਾ ਮੋਬਾਇਲ ਲੈਣ ਗਿਆ ਸੀ ਪਰ ਲੜਕੀ ਵਾਲਿਆਂ ਨੇ ਉਸ ਨੂੰ ਉਥੇ ਜਾਨੋਂ ਮਾਰ ਦਿੱਤਾ । ਉਨ੍ਹਾਂ ਇਨਸਾਫ ਦੀ ਮੰਗ ਕਰਦੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।


ਇਸ ਮੌਕੇ ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿਹਾ ਕਿ ਲੜਕੀ ਲੜਕੇ ਵੱਲੋਂ ਪ੍ਰੇਮ ਵਿਆਹ ਕਰਵਾਇਆ ਸੀ ਜੋ ਲੜਕੀ ਵਾਲਿਆਂ ਨੂੰ ਮਨਜ਼ੂਰ ਨਹੀਂ ਹੋਇਆ ਜਿਸ ਕਰਕੇ ਹੋ ਸਕਦਾ ਕਿ ਰੰਜਿਸ਼ਨ ਦੇ ਵਿੱਚ ਲੜਕੇ ਦਾ ਕ਼ਤਲ ਕੀਤਾ ਹੋਵੇ, ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਵੇਗੀ ਫਿਲਹਾਲ ਦੋਨਾਂ ਧਿਰਾਂ ਦੇ ਬਿਆਨ ਦਰਜ ਕਰਵਾਏ ਜਾ ਰਹੇ ਹਨ।
ਇਸ ਮੌਕੇ ਮੈਂਬਰ ਪੰਚਾਇਤ ਮਹਿਲਾ ਨੇ ਦੱਸਿਆ ਕਿ ਰਾਤ ਉਸ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਸੂਚਨਾ ਦਿੱਤੀ ਸੀ ਕਿ ਲੜਕਾ ਉਨ੍ਹਾਂ ਦੇ ਘਰ ਆ ਵੜਿਆ ਜਿਸ ਨੂੰ ਉਨ੍ਹਾਂ ਨੇ ਬੰਨ ਲਿਆ ਅਤੇ ਕੁੱਟਮਾਰ ਵੀ ਕੀਤੀ ਜਿਨ੍ਹਾਂ ਨੂੰ ਉਸਨੇ ਉਸਦੇ ਘਰ ਛੱਡ ਆਉਣ ਲਈ ਕਿਹਾ ਪਰ ਕਰੀਬ ਚਾਰ ਵਜੇ ਫਿਰ ਫੋਨ ਆਇਆ ਤੇ ਦੱਸਿਆ ਕਿ ਲੜਕੇ ਦੀ ਮੌਤ ਹੋ ਗਈ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

error: Content is protected !!