ਪਟਿਆਲਾ ਵਿਚ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਨਿਗਮ ਮੁਲਾਜ਼ਮ ਦੀ ਮੌਤ

ਪਟਿਆਲਾ ਵਿਚ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਨਿਗਮ ਮੁਲਾਜ਼ਮ ਦੀ ਮੌਤ


ਵੀਓਪੀ ਬਿਊਰੋ, ਪਟਿਆਲਾ : ਪੰਜਾਬ ‘ਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਹੁਣ ਤੱਕ ਹੜ੍ਹ ਕਾਰਨ 13 ਲੋਕਾਂ ਦੀ ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ। ਅਜਿਹੀ ਹੀ ਇਕ ਹੋਰ ਮੰਦਭਾਗੀ ਖਬਰ ਪਟਿਆਲਾ ਦੇ ਗੋਪਾਲ ਕਾਲੋਨੀ ਤੋਂ ਸਾਹਮਣੇ ਆਈ ਹੈ। ਇਥੇ ਨਗਰ ਨਿਗਮ ਮੁਲਾਜ਼ਮ ਦੀ ਹੜ੍ਹ ਦੇ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ।


ਮ੍ਰਿਤਕ ਦੀ ਪਛਾਣ ਅਜੈ ਸਹੋਤਾ ਵਜੋਂ ਹੋਈ। ਅਜੈ ਬੀਤੇ ਦਿਨ ਤੋਂ ਹੀ ਲਾਪਤਾ ਸੀ। ਪਰਿਵਾਰ ਵਲੋਂ ਉਸਦੀ ਵੱਖ-ਵੱਖ ਥਾਵਾਂ ‘ਤੇ ਭਾਲ ਕੀਤੀ ਗਈ ਪਰ ਜਦੋਂ ਉਹ ਨਾ ਮਿਲਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਨੂੰ ਵੀ ਕੁਝ ਪਤਾ ਨਹੀਂ ਲੱਗ ਸਕਿਆ। ਬੁੱਧਵਾਰ ਨੂੰ ਕਾਲੋਨੀ ਵਿਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਅਜੇ ਦੀ ਲਾਸ਼ ਘਰ ਤੋਂ ਥੋੜ੍ਹੀ ਦੂਰੀ ’ਤੇ ਝਾੜੀ ਵਿਚ ਪਈ ਮਿਲੀ ਹੈ।


ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਲੋਂ ਅਜੇ ਸਹੋਤਾ ਦਾ ਬਡੂੰਗਰ ਸ਼ਮਸ਼ਾਨ ਘਾਟ ਵਿਚ ਸਸਕਾਰ ਕੀਤਾ ਗਿਆ। ਇਸ ਮੌਕੇ ਮੌਜੂਦ ਪਰਿਵਾਰਕ ਮੈਂਬਰ ਤੇ ਨਿਗਮ ਮੁਲਾਜ਼ਮਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫਲੱਡ ਰਿਲੀਫ ਫੰਡ ਅਧੀਨ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ।

error: Content is protected !!