ਦਿੱਲੀ ਵਿਚ ਗਰਾਊਂਡ ਵਿਚ ਭਰੇ ਪਾਣੀ ਵਿਚ ਡੁੱਬੇ ਤਿੰਨ ਬੱਚੇ, ਹੋਈ ਮੌਤ

ਦਿੱਲੀ ਵਿਚ ਗਰਾਊਂਡ ਵਿਚ ਭਰੇ ਪਾਣੀ ਵਿਚ ਡੁੱਬੇ ਤਿੰਨ ਬੱਚੇ, ਹੋਈ ਮੌਤ


ਵੀਓਪੀ ਬਿਊਰੋ, ਨਵੀਂ ਦਿੱਲੀ- ਪੰਜਾਬ, ਹਿਮਾਚਲ ਤੋਂ ਬਾਅਦ ਹੁਣ ਦਿੱਲੀ ਵੀ ਹੜ੍ਹਾਂ ਦੀ ਮਾਰ ਹੇਠ ਆ ਗਈ ਹੈ। ਹੜ੍ਹ ਦਾ ਪਾਣੀ ਜਾਨਲੇਵਾ ਸਾਬਿਤ ਹੋਣ ਲੱਗਾ ਹੈ। ਦਿੱਲੀ ਵਿਚ ਸ਼ੁੱਕਰਵਾਰ ਨੂੰ ਇਕ ਵੱਡਾ ਹਾਦਸਾ ਵਾਪਰਿਆ। ਇੱਥੇ ਉੱਤਰੀ ਪੱਛਮੀ ਜ਼ਿਲ੍ਹੇ ਦੇ ਮੁਕੰਦਪੁਰ ਵਿੱਚ ਪਾਣੀ ਵਿੱਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਤਿੰਨ ਵਜੇ ਦੀ ਦੱਸੀ ਗਈ ਹੈ। ਦਿੱਲੀ ਪੁਲਿਸ ਨੇ ਲਾਸ਼ਾਂ ਨੂੰ ਬਰਾਮਦ ਕਰ ਲਈਆਂ ਹਨ।


ਜਾਣਕਾਰੀ ਅਨੁਸਾਰ ਮੁਕੰਦਪੁਰ ਵਿੱਚ ਇੱਕ ਗਰਾਊਂਡ ਵਿੱਚ ਮੀਂਹ ਦਾ ਪਾਣੀ ਭਰ ਗਿਆ ਸੀ। ਪਾਣੀ ਬਹੁਤ ਡੂੰਘਾ ਸੀ ਅਤੇ 3 ਬੱਚਿਆਂ ਨੇ ਨਹਾਉਣ ਲਈ ਇਸ ਵਿੱਚ ਛਾਲ ਮਾਰ ਦਿੱਤੀ। ਇਨ੍ਹਾਂ ਦੀ ਉਮਰ 12 ਤੋਂ 14 ਸਾਲ ਦੱਸੀ ਗਈ ਹੈ। ਜਿਵੇਂ ਹੀ ਇਹ ਬੱਚੇ ਪਾਣੀ ਵਿੱਚ ਗਏ ਤਾਂ ਹੌਲਦਾਰ ਨੇ ਵੀ ਉਨ੍ਹਾਂ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ ਪਰ ਬੱਚਿਆਂ ਦੀ ਮੌਤ ਹੋ ਗਈ। ਕੁਝ ਦੇਰ ਬਾਅਦ ਹੀ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਕੇ ਸਥਾਨਕ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਭਾਰੀ ਮੀਂਹ ਕਾਰਨ ਦਿੱਲੀ ‘ਚ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਦਿੱਲੀ ਸਰਕਾਰ ਨੇ ਦੱਸਿਆ ਕਿ ਸਾਰੇ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟ, ਆਈਐਂਡਐਫਸੀ ਵਿਭਾਗ, ਦਿੱਲੀ ਆਫ਼ਤ ਪ੍ਰਬੰਧਨ, ਦਿੱਲੀ ਪੁਲਿਸ ਅਤੇ ਹੋਰ ਵਿਭਾਗ ਹੜ੍ਹ ਨਾਲ ਨਜਿੱਠਣ ਲਈ ਅਲਰਟ ਮੋਡ ‘ਤੇ ਹਨ। ਤਾਲਮੇਲ ਲਗਾਤਾਰ ਕੀਤਾ ਜਾ ਰਿਹਾ ਹੈ। ਦਿੱਲੀ ਵਿੱਚ NDRF ਦੀਆਂ 15 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

error: Content is protected !!