ਸਰਕਾਰੀ ਸਕੂਲ ਦੀਆਂ ਅਧਿਆਪਕਾਵਾਂ ਵਿਚਾਲੇ ਇੰਨੀ ਵੱਧ ਗਈ ਬਹਿਸ ਕੇ ਹੋ ਗਈਆਂ ਹੱਥੋਪਾਈ, ਇਕ ਦੂਜੇ ਦੇ ਕੱਪੜੇ ਤਕ ਪਾੜ ਦਿੱਤੇ, ਸਿੱਖਿਆ ਵਿਭਾਗ ਨੇ ਕੀਤੀ ਕਾਰਵਾਈ

ਸਰਕਾਰੀ ਸਕੂਲ ਦੀਆਂ ਅਧਿਆਪਕਾਵਾਂ ਵਿਚਾਲੇ ਇੰਨੀ ਵੱਧ ਗਈ ਬਹਿਸ ਕੇ ਹੋ ਗਈਆਂ ਹੱਥੋਪਾਈ, ਇਕ ਦੂਜੇ ਦੇ ਕੱਪੜੇ ਤਕ ਪਾੜ ਦਿੱਤੇ, ਸਿੱਖਿਆ ਵਿਭਾਗ ਨੇ ਕੀਤੀ ਕਾਰਵਾਈ


ਚੰਡੀਗੜ੍ਹ (ਵੀਓਪੀ ਬਿਊਰੋ) : ਖੁੱਡਾ ਜੱਸੂ ਸਥਿਤ ਗੌਰਮਿੰਟ ਮਾਡਲ ਹਾਈ ਸਕੂਲ ‘ਚ 2 ਜੇਬੀਟੀ ਅਧਿਆਪਕਾਵਾਂ ਵਿਚਕਾਰ ਬਹਿਸਬਾਜ਼ੀ ਇੰਨੀ ਵੱਧ ਗਈ ਕਿ ਦੋਵੇਂ ਹੱਥੋਪਾਈ ਹੋ ਗਈਆਂ। ਦੋਹਾਂ ਨੇ ਇਕ-ਦੂਜੇ ਦੇ ਕੱਪੜੇ ਤੱਕ ਪਾੜ ਦਿੱਤੇ। ਦੋਵਾਂ ਦੇ ਝਗੜੇ ਦਾ ਮਾਮਲਾ ਸਿੱਖਿਆ ਵਿਭਾਗ ਤਕ ਜਾ ਪਹੁੰਚਿਆ। ਵਿਭਾਗ ਵਲੋਂ ਜਾਂਚ ਰਿਪੋਰਟ ਦੇ ਆਧਾਰ ਉਤੇ ਇਕ ਜੇਬੀਟੀ ਟੀਚਰ ਨੂੰ ਸੈਕਟਰ-11 ਸਥਿਤ ਗੌਰਮਿੰਟ ਮਾਡਲ ਸਕੂਲ ‘ਚ ਟਰਾਂਸਫ਼ਰ ਕਰ ਦਿੱਤਾ ਹੈ, ਉੱਥੇ ਹੀ ਦੂਜੀ ਟੀਚਰ, ਜਾਂਚ ਰਿਪੋਰਟ ਮੁਤਾਬਕ ਜਿਸ ਨੇ ਲੜਾਈ ਸ਼ੁਰੂ ਕੀਤੀ ਸੀ, ਨੂੰ ਫਿਲਹਾਲ ਡੀਈਓ ਆਫ਼ਿਸ ‘ਚ ਡੈਪਿਊਟ ਕੀਤਾ ਗਿਆ ਹੈ। ਜੇਬੀਟੀ ਅਧਿਆਪਕਾ ਨੂੰ 24 ਜੁਲਾਈ ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ ਦੇ ਦਫ਼ਤਰ ‘ਚ ਜਾ ਕੇ ਜਵਾਬ ਦੇਣਾ ਪਵੇਗਾ ਕਿ ਲੜਾਈ ਦਾ ਕਾਰਨ ਕੀ ਰਿਹਾ। ਮੰਗਲਵਾਰ ਈਵਨਿੰਗ ਸ਼ਿਫਟ ਦੌਰਾਨ 2 ਜੇ. ਬੀ. ਟੀ. ਅਧਿਆਪਕਾਂ ਵਿਚਕਾਰ ਇਸ ਹੱਦ ਤੱਕ ਲੜਾਈ ਹੋਈ ਕਿ ਇਕ-ਦੂਜੇ ਦੇ ਕੱਪੜੇ ਤੱਕ ਪਾੜ ਦਿੱਤੇ। ਪ੍ਰਿੰਸੀਪਲ ਨੂੰ ਜਦੋਂ ਫ਼ੋਨ ’ਤੇ ਸੂਚਨਾ ਮਿਲੀ ਤਾਂ ਤੁਰੰਤ ਮਾਮਲਾ ਸੰਭਾਲਦਿਆਂ ਪਹਿਲਾਂ 112 ਨੰਬਰ ’ਤੇ ਕਾਲ ਕਰ ਕੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲੜਾਈ ਸਬੰਧੀ ਜਾਣਕਾਰੀ ਦਿੱਤੀ। ਵਿਭਾਗ ਵਲੋਂ ਡੀ. ਈ. ਓ. ਅਤੇ ਡਿਪਟੀ ਡੀ. ਈ. ਓ. ਮਾਮਲੇ ਦੀ ਜਾਂਚ ਦੌਰਾਨ ਸਕੂਲ ਪੁੱਜੇ ਅਤੇ ਅਧਿਆਪਕਾਵਾਂ ਦੀਆਂ ਟਿੱਪਣੀਆਂ ਲੈ ਕੇ ਜਾਂਚ ਰਿਪੋਰਟ ਡੀ. ਐੱਸ. ਈ. ਨੂੰ ਜਮ੍ਹਾਂ ਕਰਵਾ ਦਿੱਤੀ। ਰਿਪੋਰਟ ਦੇ ਆਧਾਰ ’ਤੇ ਇਕ ਅਧਿਆਪਕਾ ਦੀ ਟਰਾਂਸਫਰ ਕਰ ਦਿੱਤੀ ਗਈ।


ਦੱਸਣਯੋਗ ਹੈ ਕਿ ਦੋਵੇਂ ਅਧਿਆਪਕਾਵਾਂ ਹੀ ਪੰਜਾਬ ਤੋਂ ਡੈਪੂਟੇਸ਼ਨ ’ਤੇ ਹਨ ਅਤੇ ਕਈ ਸਾਲ ਤੋਂ ਇਸ ਸਕੂਲ ‘ਚ ਤਾਇਨਾਤ ਸਨ।ਹੈਡ ਮਾਸਟਰ ਸੁਭਾਸ਼ ਸ਼ੋਰੀ ਨੇ ਦੱਸਿਆ ਕਿ ਇਹ ਡਬਲ ਸ਼ਿਫਟ ਸਕੂਲ ਹੈ। ਦੂਜੀ ਸ਼ਿਫਟ ਸ਼ੁਰੂ ਕਰਵਾ ਕੇ ਉਹ ਘਰ ਪੁੱਜੇ ਹੀ ਸਨ ਕਿ ਅਧਿਆਪਕਾਵਾਂ ਦੇ ਝਗੜੇ ਸਬੰਧੀ ਸੂਚਨਾ ਮਿਲੀ। ਇਸ ਤੋਂ ਬਾਅਦ ਉਹ ਤੁਰੰਤ ਸਕੂਲ ਪੁੱਜੇ। ਉਨ੍ਹਾਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੁਲਸ ਨੂੰ ਸੂਚਿਤ ਕੀਤਾ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਕ ਅਧਿਆਪਕਾ ਦੀ ਟਰਾਂਸਫਰ ਕਰ ਦਿੱਤੀ ਗਈ ਹੈ ਅਤੇ ਦੂਜੀ ਨੂੰ ਸੋਮਵਾਰ ਪਰਸਨਲ ਕਾਲ ’ਤੇ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਵਿਚਾਲੇ ਮਿਡ-ਡੇਅ-ਮੀਲ ਦੇ ਕਮਰੇ ‘ਚ ਲੜਾਈ ਹੋਈ। ਦੋਹਾਂ ਵਿਚਾਲੇ ਬਹਿਸ ਵੱਧਦੀ ਗਈ ਅਤੇ ਹੱਥੋਪਾਈ ਹੋ ਗਈ।

error: Content is protected !!