ਰੇਲਵੇ ਵਿਭਾਗ ਨੇ ਦਿੱਲੀ ‘ਚ 2 ਮਸਜਿਦਾਂ ਨੂੰ ਭੇਜਿਆ ਨੋਟਿਸ, 15 ਦਿਨ ਦੇ ਅੰਦਰ-ਅੰਦਰ ਹਟਾ ਲਓ ਨਹੀਂ ਤਾਂ ਕਰਾਂਗੇ ਕਾਰਵਾਈ

ਰੇਲਵੇ ਵਿਭਾਗ ਨੇ 2 ਮਸਜਿਦਾਂ ਨੂੰ ਭੇਜਿਆ ਨੋਟਿਸ, 15 ਦਿਨ ਦੇ ਅੰਦਰ-ਅੰਦਰ ਹਟਾ ਲਓ ਨਹੀਂ ਤਾਂ ਕਰਾਂਗੇ ਕਾਰਵਾਈ

ਨਵੀਂ ਦਿੱਲੀ (ਵੀਓਪੀ ਬਿਊਰੋ) ਰੇਲਵੇ ਦੀ ਜ਼ਮੀਨ ‘ਤੇ ਮਸਜਿਦ ਦੇ ਨਾਜਾਇਜ਼ ਨਿਰਮਾਣ ਨੂੰ ਲੈ ਕੇ ਰੇਲਵੇ ਪ੍ਰਸ਼ਾਸਨ ਨੇ ਸਖਤ ਨੋਟਿਸ ਲਿਆ ਹੈ। ਰੇਲਵੇ ਨੇ ਦਿੱਲੀ ਦੀਆਂ ਦੋ ਵੱਡੀਆਂ ਮਸਜਿਦਾਂ, ਬੰਗਾਲੀ ਮਾਰਕੀਟ ਅਤੇ ਆਈਟੀਓ ਸਥਿਤ ਤਕੀਆ ਬੱਬਰ ਸ਼ਾਹ ਨੂੰ ਨੋਟਿਸ ਦਿੱਤਾ ਹੈ। ਨੋਟਿਸ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਦੋਵੇਂ ਮਸਜਿਦਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਹਟਾਇਆ ਜਾਵੇ, ਨਹੀਂ ਤਾਂ ਰੇਲਵੇ ਵੱਲੋਂ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਮਸਜਿਦ ਕਮੇਟੀ ਦਾ ਕਹਿਣਾ ਹੈ ਕਿ ਇਹ ਮਸਜਿਦਾਂ ਸੈਂਕੜੇ ਸਾਲ ਪੁਰਾਣੀਆਂ ਹਨ ਪਰ ਰੇਲਵੇ ਉਨ੍ਹਾਂ ਦੀ ਜ਼ਮੀਨ ’ਤੇ ਬਣੀਆਂ ਹੋਣ ਦੀ ਗੱਲ ਕਹਿ ਰਿਹਾ ਹੈ।

ਜਾਣਕਾਰੀ ਅਨੁਸਾਰ ਉੱਤਰੀ ਰੇਲਵੇ ਪ੍ਰਸ਼ਾਸਨ ਵੱਲੋਂ ਜਾਰੀ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਰੇਲਵੇ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਤੁਸੀਂ ਲੋਕ ਆਪਣੀ ਮਰਜ਼ੀ ਨਾਲ ਰੇਲਵੇ ਦੀ ਜ਼ਮੀਨ ‘ਤੇ ਬਣੀ ਅਣਅਧਿਕਾਰਤ ਮਸਜਿਦ ਨੂੰ ਸੂਚਨਾ ਦੇ 15 ਦਿਨਾਂ ਦੇ ਅੰਦਰ-ਅੰਦਰ ਹਟਾ ਦਿਓ, ਨਹੀਂ ਤਾਂ ਇਸ ਮਾਮਲੇ ‘ਚ ਰੇਲਵੇ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪ੍ਰਕਿਰਿਆ ਦੌਰਾਨ ਹੋਣ ਵਾਲੇ ਕਿਸੇ ਵੀ ਨੁਕਸਾਨ ਲਈ ਤੁਸੀਂ ਜ਼ਿੰਮੇਵਾਰ ਹੋਵੋਗੇ। ਇਸ ਵਿੱਚ ਰੇਲਵੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ।

error: Content is protected !!