ਮਹਿਲਾ ਦੀ ਬਹਾਦਰੀ; 20 ਮੀਟਰ ਤਕ ਬਾਈਕ ਪਿੱਛੇ ਘਸੀਟੀ ਗਈ; ਮੂੰਹ, ਲੱਤਾਂ, ਬਾਹਾਂ ਰਗੜੀਆਂ ਗਈਆਂ ਪਰ ਨਹੀਂ ਛਡਿਆ ਚੇਨ ਖਿਚ ਕੇ ਫਰਾਰ ਹੋਣ ਲੱਗਾ ਮੁਲਜ਼ਮ

ਮਹਿਲਾ ਦੀ ਬਹਾਦਰੀ; 20 ਮੀਟਰ ਤਕ ਬਾਈਕ ਪਿੱਛੇ ਘਸੀਟੀ ਗਈ; ਮੂੰਹ, ਲੱਤਾਂ, ਬਾਹਾਂ ਰਗੜੀਆਂ ਗਈਆਂ ਪਰ ਨਹੀਂ ਛਡਿਆ ਚੇਨ ਖਿਚ ਕੇ ਫਰਾਰ ਹੋਣ ਲੱਗਾ ਮੁਲਜ਼ਮ


ਵੀਓਪੀ ਬਿਊਰੋ, ਜ਼ੀਰਕਪੁਰ – ਚੇਨ ਖਿੱਚ ਕੇ ਫਰਾਰ ਹੋਣ ਲੱਗੇ ਬਾਈਕ ਸਵਾਰਾਂ ਵਿਚੋਂ ਇਕ ਨੂੰ ਐਕਟਿਵਾ ਸਵਾਰ ਮਹਿਲਾ ਨੇ ਬਹਾਦਰੀ ਨਾਲ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ। ਇਸ ਘਟਨਾ ਦੌਰਾਨ ਉਹ ਖੁਦ ਗੰਭੀਰ ਜ਼ਖਮੀ ਹੋ ਗਈ ਪਰ ਲੁਟੇਰੇ ਨੂੰ ਭੱਜਣ ਨਾ ਦਿੱਤਾ।ਮੁਲਜ਼ਮ ਨੇ ਮਹਿਲਾ ਨੂੰ ਲੱਤਾਂ ਮੁੱਕੇ ਵੀ ਮਾਰੇ ਪਰ ਖੁਦ ਨੂੰ ਛੁਡਵਾ ਨਾ ਸਕਿਆ।
ਜਾਣਕਾਰੀ ਅਨੁਸਾਰ ਰਾਤ ਕਰੀਬ 8 ਵਜੇ ਸ਼ਿਵਾਨੀ ਦਹੀਆ ਐਕਟਿਵਾ ’ਤੇ ਜਾ ਰਹੀ ਸੀ। ਨਾਲ ਹੀ 4 ਸਾਲ ਦਾ ਪੁੱਤਰ ਦੇਵੇਨ ਵੀ ਸੀ। ਅਚਾਨਕ ਦੋ ਮੋਟਰਸਾਈਕਲ ਸਵਾਰ ਪਿੱਛੇ ਤੋਂ ਆਏ ਤੇ ਸ਼ਿਵਾਨੀ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ। ਸ਼ਿਵਾਨੀ ਦੇ ਕੋਲ ਕੋਈ ਮਦਦ ਕਰਨ ਵਾਲਾ ਨਹੀਂ ਸੀ ਤਾਂ ਬਿਨ੍ਹਾਂ ਡਰੇ ਸ਼ਿਵਾਨੀ ਖੁਦ ਹੀ ਲੁਟੇਰਿਆਂ ਦਾ ਪਿੱਛਾ ਕਰਨ ਲੱਗੀ। ਕਰੀਬ ਅੱਧਾ ਕਿਲੋਮੀਟਰ ਦੂਰ ਜਾ ਕੇ ਟ੍ਰੈਫਿਕ ਵਿਚ ਆਰੋਪੀ ਰੁਕੇ ਤਾਂ ਸ਼ਿਵਾਨੀ ਨੇ ਮੋਟਰਸਾਈਕਲ ਦੇ ਪਿਛੇ ਬੈਠੇ ਲੁਟੇਰੇ ਦੀ ਕਮੀਜ ਜ਼ੋਰ ਨਾਲ ਫੜ ਲਈ।


ਮੁਲਜ਼ਮ ਨੇ ਕਈ ਵਾਰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਪਣੀ ਕਮੀਜ਼ ਛੁਡਵਾ ਨਾ ਸਕਿਆ। ਇੰਨੇ ਵਿਚ ਮੋਟਰਸਾਈਕਲ ਸਵਾਰ ਨੇ ਰੇਸ ਦੇ ਦਿਤੀ, ਜਿਸ ਨਾਲ ਸ਼ਿਵਾਨੀ ਦੀ ਐਕਟਿਵਾ ਦਾ ਸੰਤੁਲਨ ਵਿਗੜ ਗਿਆ। ਸ਼ਿਵਾਨੀ ਜ਼ਮੀਨ ’ਤੇ ਡਿੱਗ ਗਈ, ਪਰ ਹੱਥ ਵਿਚ ਉਦੋਂ ਵੀ ਆਰੋਪੀ ਦੀ ਕਮੀਜ਼ ਸੀ। ਆਰੋਪੀ ਕਰੀਬ 20 ਮੀਟਰ ਤੱਕ ਮਹਿਲਾ ਨੂੰ ਸੜਕ ’ਤੇ ਘਸੀਟਦੇ ਹੋਏ ਲੈ ਗਿਆ। ਲੱਤਾਂ, ਬਾਹਾਂ ਤੇ ਚਿਹਰੇ ’ਤੇ ਗੰਭੀਰ ਸੱਟਾਂ ਲੱਗੀਆਂ, ਪਰ ਮੁਲਜ਼ਮ ਨੂੰ ਨਹੀਂ ਛੱਡਿਆ।


ਇਸ ਦੇ ਨਾਲ ਹੀ ਦੋਵੇਂ ਮੁਲਜ਼ਮ ਮੋਟਰਸਾਈਕਲ ਦੇ ਨਾਲ ਹੀ ਹੇਠਾਂ ਡਿੱਗ ਗਏ। ਬਾਈਕ ਚਲਾਉਣ ਵਾਲਾ ਆਰੋਪੀ ਤਾਂ ਫਰਾਰ ਹੋ ਗਿਆ ਪਰ ਦੂਜੇ ਲੁਟੇਰੇ ਨੂੰ ਮਹਿਲਾ ਨੇ ਫੜ ਲਿਆ। ਆਰੋਪੀ ਨੇ ਲੱਤਾਂ ਵੀ ਮਾਰੀਆਂ, ਪਰ ਉਹ ਭੱਜ ਨਾ ਸਕਿਆ। ਰਾਹਗੀਰਾਂ ਦੀ ਮਦਦ ਨਾਲ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿਤਾ। ਇਹ ਸਾਰੀ ਘਟਨਾ 20 ਜੁਲਾਈ ਨੂੰ ਜ਼ੀਰਕਪੁਰ ਵਿਚ ਵਾਪਰੀ। ਸ਼ਿਵਾਨੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਧਰ ਪੁਲਿਸ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰ ਰਹੀ ਹੈ ਤੇ ਸਾਥੀ ਦੀ ਭਾਲ ਕਰ ਰਹੀ ਹੈ।

error: Content is protected !!