ਘਰ ਤੇ ਖੇਤ ਪਾਣੀ ਵਿਚ ਡੁੱਬੇ ਵੇਖ ਆਇਆ ਹਾਰਟ ਅਟੈਕ, ਹਸਪਤਾਲ ਲਿਜਾਣ ਲਈ ਨਹੀਂ ਮਿਲੀ ਕਿਸ਼ਤੀ, ਹੋ ਗਈ ਮੌਤ, ਘਰ ਵਿਚ ਹੀ ਕੀਤਾ ਸਸਕਾਰ

ਘਰ ਤੇ ਖੇਤ ਪਾਣੀ ਵਿਚ ਡੁੱਬੇ ਵੇਖ ਆਇਆ ਹਾਰਟ ਅਟੈਕ, ਹਸਪਤਾਲ ਲਿਜਾਣ ਲਈ ਨਹੀਂ ਮਿਲੀ ਕਿਸ਼ਤੀ, ਹੋ ਗਈ ਮੌਤ, ਘਰ ਵਿਚ ਹੀ ਕੀਤਾ ਸਸਕਾਰ


ਵੀਓਪੀ ਬਿਊਰੋ, ਕਪੂਰਥਲਾ-ਇੱਥੋਂ ਦੇ ਸੁਲਤਾਨਪੁਰ ਲੋਧੀ ਖੇਤਰ ਹੜ੍ਹ ਦੀ ਮਾਰ ਹੇਠ ਹੈ। ਮੰਡ ਏਰੀਆ ਪਾਣੀ ਨਾਲ ਘਿਰਿਆ ਹੋਇਆ ਹੈ। ਕਿਸਾਨਾਂ ਦੇ ਘਰ ਤੇ ਖੇਤ ਪਾਣੀ ਵਿਚ ਡੁੱਬੇ ਹੋਏ ਹਨ। ਫ਼ਸਲ ਡੁੱਬਣ ਦੇ ਗਮ ਵਿਚ ਇਕ ਕਿਸਾਨ ਦੀ ਮੌਤ ਹੋ ਗਈ। ਬੇਵੱਸੀ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਘਰ-ਫਸਲ ਦੇ ਪਾਣੀ ਵਿਚ ਡੁੱਬਣ ਦੇ ਸਦਮੇ ਵਿਚ ਕਿਸਾਨ ਨੂੰ ਹਾਰਟ ਅਟੈਕ ਆਇਆ ਤੇ ਇਲਾਜ ਲਈ ਲਿਜਾਣ ਵਾਸਤੇ ਕਿਤੇ ਕਿਸ਼ਤੀ ਨਹੀਂ ਮਿਲੀ।

ਮੁਸ਼ਕਲਾਂ ਤੋਂ ਜਦੋਂ ਕਿਸ਼ਤੀ ਦਾ ਇੰਤਜ਼ਾਮ ਹੋਇਆ ਤਾਂ ਉਦੋਂ ਕਿਸਾਨ ਦੀ ਮੌਤ ਹੋ ਚੁੱਕੀ ਸੀ। ਕੁਝ ਦਿਨ ਪਹਿਲਾਂ ਵੀ ਕਿਸਾਨ ਦੀ ਤਬੀਅਤ ਵਿਗੜ ਗਈ ਸੀ। ਜਦੋਂ ਅੰਤਿਮ ਸਸਕਾਰ ਦੀ ਗੱਲ ਆਈ ਤਾਂ ਸ਼ਮਸ਼ਾਨ ਘਾਟ ਵੀ ਪਾਣੀ ਨਾਲ ਭਰਿਆ ਸੀ ਤਾਂ ਅਜਿਹੇ ਵਿਚ ਘਰ ਨੂੰ ਡੁੱਬਣ ਤੋਂ ਬਚਾਉਣ ਲਈ ਪਹਿਲਾਂ ਤੋਂ ਹੀ ਖੇਤ ਵਿਚ ਲਿਆ ਕੇ ਰੱਖੀ ਮਿੱਟੀ ਵਿਚ ਹੀ ਕਿਸਾਨ ਦਾ ਸਸਕਾਰ ਕਰਨਾ ਪਿਆ। ਇਹ ਦੁਖਦਾਈ ਘਟਨਾ ਹੈ ਸੁਲਤਾਨਪੁਰ ਦੇ ਮੰਡ ਏਰੀਆ ਦੇ ਪਿੰਡ ਬਾਊਪਪੁਰ ਕਦੀਮ ਦੀ, ਜਿਥੇ 54 ਸਾਲਾ ਕਿਸਾਨ ਟਹਿਲ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਟਹਿਲ ਸਿੰਘ ਦੇ ਭਾਣਜੇ ਕੁਲਦੀਪ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਮਾਮਾ ਟਹਿਲ ਸਿੰਘ ਦੀ ਕੋਈ ਔਲਾਦ ਨਹੀਂ ਹੈ ਤੇ ਉਹ ਉਨ੍ਹਾਂ ਕੋਲ ਹੀ ਰਹਿੰਦੇ ਸੀ। ਕੁਝ ਦਿਨ ਪਹਿਲਾਂ ਪਿੰਡ ਦੇ ਹੜ੍ਹ ਦੇ ਪਾਣੀ ਵਿਚ ਘਿਰਨ ਨਾਲ ਉਨ੍ਹਾਂ ਦੀ ਤਬੀਅਤ ਵਿਗੜ ਗਈ ਤੇ ਉਹ ਉਨ੍ਹਾਂ ਨੂੰ ਇਲਾਜ ਲਈ ਲਿਜਾਣ ਲਈ ਕਹਿ ਰਿਹਾ ਸੀ।


ਹੁਣ ਪੂਰੇ ਪਿੰਡ ਸਣ ਉਨ੍ਹਾਂ ਦਾ ਘਰ ਵੀ ਹੜ੍ਹ ਦੇ ਪਾਣੀ ਨਾਲ ਘਿਰਿਆ ਹੋਇਆ ਸੀ। ਸਵੇਰੇ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ। ਉਸ ਨੇ ਕਈ ਜਗ੍ਹਾ ਕਿਸ਼ਤੀ ਦੀ ਵਿਵਸਥਾ ਲਈ ਫੋਨ ਕੀਤੇ ਪਰ ਕਿਸ਼ਤੀ ਨਹੀਂ ਮਿਲੀ। ਕਾਫੀ ਦੇਰ ਬਾਅਦ ਜਦੋਂ ਇਕ ਕਿਸ਼ਤੀ ਵਾਲੇ ਦਾ ਫੋਨ ਆਇਆ ਕਿ ਉਹ ਆ ਰਿਹਾ ਹੈ ਪਰ ਜਦੋਂ ਤੱਕ ਉਹ ਪਹੁੰਚਦੇ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਮਾਮੇ ਦੀ ਮੌਤ ਹੋ ਗਈ ਸੀ। ਇਲਾਕਾ ਵਾਸੀਆਂ ਵਿਚ ਸੋਗ ਤੇ ਰੋਸ ਦੀ ਲਹਿਰ ਪਾਈ ਜਾ ਰਹੀ ਹੈ।

error: Content is protected !!