80 ਰੁਪਏ ਦੇ ਕੰਮ ਬਦਲੇ ਪਟਵਾਰੀ ਮੰਗ ਰਿਹਾ ਸੀ 1500 ਰੁਪਏ, ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

80 ਰੁਪਏ ਦੇ ਕੰਮ ਬਦਲੇ ਪਟਵਾਰੀ ਮੰਗ ਰਿਹਾ ਸੀ 1500 ਰੁਪਏ, ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

ਜਲੰਧਰ (ਵੀਓਪੀ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਪਟਵਾਰ ਹਲਕਾ ਨੂਰਮਹਿਲ ਦੇ ਪਟਵਾਰੀ ਹਰਬੰਸ ਲਾਲ ਨੂੰ ਗ੍ਰਿਫਤਾਰ ਕੀਤਾ ਹੈ। ਪਟਵਾਰੀ ਹਰਬੰਸ ਲਾਲ ‘ਤੇ ਇਲਜ਼ਾਮ ਹਨ ਕਿ ਉਹ ਜ਼ਮੀਨ ਦੇ ਨਕਸ਼ੇ (ਅਕਸ ਛੱਜਾ) ਦੀ 80 ਰੁਪਏ ਨਿਰਧਾਰਤ ਫੀਸ ਦੀ ਬਜਾਏ 1500 ਰੁਪਏ ਵਸੂਲ ਰਿਹਾ ਸੀ। ਵਿਜੀਲੈਂਸ ਕੋਲ ਰਾਮੇਵਾਲ ਦੇ ਰਹਿਣ ਵਾਲੇ ਨਰਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਸੀ। ਇਸ ‘ਤੇ ਵਿਜੀਲੈਂਸ ਨੇ ਜਾਂਚ ਕੀਤੀ ਤਾਂ ਤੱਥ ਸਹੀ ਪਾਏ ਗਏ।

ਇਸ ਤੋਂ ਬਾਅਦ ਸੋਮਵਾਰ ਨੂੰ ਵਿਜੀਲੈਂਸ ਟੀਮ ਨੇ ਪਟਵਾਰੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਰਾਮੇਵਾਲ ਵਾਸੀ ਨਰਿੰਦਰ ਨੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਰਕਾਰ ਵੱਲੋਂ ਜਾਰੀ ਵਟਸਐਪ ਨੰਬਰ 9501 200 200 ‘ਤੇ 30 ਜੂਨ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਵਿਜੀਲੈਂਸ ਨੇ ਹਰਕਤ ਵਿੱਚ ਆਉਂਦਿਆਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਨਰਿੰਦਰ ਨੇ ਦੱਸਿਆ ਕਿ ਉਹ ਆਪਣੇ ਇੱਕ ਰਿਸ਼ਤੇਦਾਰ ਨਾਲ ਹਲਕਾ ਪਟਵਾਰ ਸਰਕਲ ਨੂਰਮਹਿਲ ਵਿੱਚ ਆਪਣੀ ਜ਼ਮੀਨ ਦਾ ਨਕਸ਼ਾ (ਅਕਸ ਛੱਜਾ) ਲੈਣ ਗਿਆ ਸੀ। ਉੱਥੇ ਉਸ ਦੀ ਮੁਲਾਕਾਤ ਪਟਵਾਰੀ ਹਰਸਬੰਸ ਲਾਲ ਨਾਲ ਹੋਈ। ਹਰਵੰਸ ਲਾਲ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਨਕਸ਼ਾ (ਅਕਸ ਛੱਜੜਾ) ਲੈਣਾ ਚਾਹੁੰਦਾ ਹੈ ਤਾਂ 1500 ਰੁਪਏ ਖਰਚ ਆਉਣਗੇ। ਨਰਿੰਦਰ ਨੇ ਦੱਸਿਆ ਕਿ ਉਸ ਨੇ ਪਟਵਾਰੀ ਨੂੰ ਇਹ ਵੀ ਕਿਹਾ ਕਿ ਇਸ ਦੀ ਸਰਕਾਰੀ ਨਿਰਧਾਰਤ ਫੀਸ 80 ਰੁਪਏ ਹੈ। ਪਰ ਪਟਵਾਰੀ ਨਾ ਮੰਨੇ।

ਪਟਵਾਰੀ ਹਰਬੰਸ ਲਾਲ ਨੇ ਕਿਹਾ ਕਿ ਜਦੋਂ ਤੁਸੀਂ 1500 ਰੁਪਏ ਦੇ ਦਿਓਗੇ ਤਾਂ ਹੀ ਉਹ ਨਕਸ਼ਾ (ਅਕਸ ਛੱਜਾ) ਬਣਾ ਦੇਵੇਗਾ। ਨਰਿੰਦਰ ਨੇ ਕਿਹਾ ਕਿ ਉਸ ਨੂੰ ਨਕਸ਼ੇ (ਅਕਸ ਛੱਜੜਾ) ਦੀ ਲੋੜ ਸੀ, ਇਸ ਲਈ ਉਹ ਮੁੜ ਪਟਵਾਰੀ ਕੋਲ ਗਿਆ ਤਾਂ ਉਸ ਨੇ ਕਿਹਾ ਕਿ ਹੁਣ 26 ਜੂਨ ਨੂੰ ਨਕਸ਼ਾ (ਅਕਸ ਛੱਜੜਾ) ਲੈਣ ਆ ਜਾਓ, ਉਹ ਕਿਤੇ ਬਾਹਰ ਜਾ ਰਿਹਾ ਹੈ। ਜਦੋਂ ਸ਼ਿਕਾਇਤਕਰਤਾ 26 ਜੂਨ ਨੂੰ ਪਟਵਾਰੀ ਕੋਲ ਗਿਆ ਤਾਂ ਉਸ ਨੇ 1500 ਰੁਪਏ ਲੈ ਕੇ ਨਕਸ਼ਾ (ਅਕਸ ਛੱਜੜਾ) ਬਣਾ ਲਿਆ।

error: Content is protected !!