ਕੈਂਸਰ ਪੀੜਤ ਪਤਨੀ ਦੀ ਇੱਛਾ ਉਤੇ ਧਾਰਮਿਕ ਯਾਤਰਾ ਕਰਨ ਕਾਸ਼ੀ ਪੁੱਜੇ ਕਾਂਗਰਸੀ ਆਗੂ 

ਕੈਂਸਰ ਪੀੜਤ ਪਤਨੀ ਦੀ ਇੱਛਾ ਉਤੇ ਧਾਰਮਿਕ ਯਾਤਰਾ ਕਰਨ ਕਾਸ਼ੀ ਪੁੱਜੇ ਕਾਂਗਰਸੀ ਆਗੂ

ਵੀਓਪੀ ਬਿਊਰੋ, ਵਾਰਾਨਸੀ : ਮੰਗਲਵਾਰ ਨੂੰ ਪਤਨੀ ਤੇ ਬੇਟੇ ਨਾਲ ਸਾਬਕਾ ਕ੍ਰਿਕਟਰ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਤਿੰਨ ਦਿਨਾ ਨਿੱਜੀ ਯਾਤਰਾ ’ਤੇ ਕਾਸ਼ੀ ਪੁੱਜੇ। ਦੁਪਹਿਰੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਸਿਆਸਤ ਬਾਰੇ ਗੱਲ ਨਾ ਕਰਨ ਦੀ ਬੇਨਤੀ ਕੀਤੀ। ਪਤਨੀ ਕੈਂਸਰ ਦੀ ਮਰੀਜ਼ ਹੈ ਤੇ ਉਨ੍ਹਾਂ ਦੀ ਪ੍ਰਬਲ ਇੱਛਾ ਸੀ ਕਿ ਬਾਬਾ ਵਿਸ਼ਵਨਾਥ ਤੇ ਮਾਂ ਵਿਸ਼ਾਲਕਸ਼ਮੀ ਦਾ ਦਰਸ਼ਨ ਤੇ ਪੂਜਨ ਕੀਤਾ ਜਾਵੇ। ਇਸ ਲਈ ਉਨ੍ਹਾਂ ਕਿਹਾ ਕਿ ਕਾਸ਼ੀ ’ਚ ਮੇਰੀ ਇਹ ਯਾਤਰਾ ਪੂਰੀ ਤਰ੍ਹਾਂ ਨਿੱਜੀ ਤੇ ਧਾਰਮਿਕ ਹੈ ਤੇ ਪਤਨੀ ਤੇ ਪੁੱਤਰ ਨਾਲ ਇੱਥੇ ਆਇਆ ਹਾਂ। ਕਾਂਗਰਸੀ ਆਗੂ ਨੇ ਕਿਹਾ ਕਿ ਮੇਰੀ ਮਾਂ ਹਿੰਦੂ ਸੀ ਤੇ ਮੈਂ ਵੀ ਦੁਰਗਾ ਮਾਂ ਦਾ ਭਗਤ ਹਾਂ।

error: Content is protected !!