
ਕੁਝ ਦਿਨ ਪਹਿਲਾਂ ਵੀ ਗੁਰੂਗ੍ਰਾਮ ਦੇ ਪਿੰਡ ਡੁਨਹੇੜਾ ਵਿੱਚ ਇੱਕ ਪਾਗਲ ਪ੍ਰੇਮੀ ਨੇ ਇੱਕ ਲੜਕੀ ਨੂੰ ਚਾਕੂਆਂ ਨਾਲ ਮਾਰ ਕੇ ਕਤਲ ਕਰ ਦਿੱਤਾ ਸੀ, ਉੱਥੇ ਹੀ ਹੁਣ ਦੂਜੀ ਘਟਨਾ ਗੁਰੂਗ੍ਰਾਮ ਦੇ ਫਾਰੂਖਨਗਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪ੍ਰੇਮੀ ਨੇ ਆਪਣੇ ਦੋ ਸਾਥੀਆਂ ਨੂੰ ਭੇਜ ਕੇ ਲੜਕੀ ਦੇ ਘਰ ‘ਤੇ ਪੈਟਰੋਲ ਪਾ ਕੇ ਅੱਗ ਲਗਵਾ ਦਿੱਤੀ, ਜਦੋਂ ਰਾਤ ਨੂੰ ਪਰਿਵਾਰ ਸੌਂ ਰਿਹਾ ਸੀ। ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਪੁਲਿਸ ਵੀ ਹਰਕਤ ‘ਚ ਆ ਗਈ ਅਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।