ਪੰਜਾਬ ਪੁਲਿਸ ਨੇ ਸ਼ੁਰੂ ਕੀਤੀ ਮੁਹਿੰਮ CASO… ਹੁਣ ਆਵੇਗੀ ਨਸ਼ਾ ਤਸਕਰਾਂ ਦੀ ਸ਼ਾਮਤ

ਪੰਜਾਬ ਪੁਲਿਸ ਨੇ ਸ਼ੁਰੂ ਕੀਤੀ ਮੁਹਿੰਮ CASO… ਹੁਣ ਆਵੇਗੀ ਨਸ਼ਾ ਤਸਕਰਾਂ ਦੀ ਸ਼ਾਮਤ

ਜਲੰਧਰ/ਚੰਡੀਗੜ੍ਹ (ਵੀਓਪੀ ਬਿਊਰੋ) ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ CASO ਅਭਿਆਨ ਚਲਾਇਆ ਗਿਆ ਸੀ। ਇਸ ਆਪਰੇਸ਼ਨ ਵਿੱਚ ਕਰੀਬ 1300 ਜਵਾਨ ਤਾਂ ਸਰਹੱਦੀ ਸੂਬਿਆਂ ਵਿੱਚ ਹੀ ਤਾਇਨਾਤ ਕੀਤੇ ਗਏ ਸਨ।

ਇਸ ਆਪ੍ਰੇਸ਼ਨ ਦੀ ਅਗਵਾਈ ਕਰਨ ਲਈ ਪੰਜਾਬ ਦੇ ਕਈ ਉੱਚ ਅਧਿਕਾਰੀ ਫਿਰੋਜ਼ਪੁਰ ਅਤੇ ਫਾਜ਼ਿਲਕਾ ਪਹੁੰਚੇ ਅਤੇ ਆਪਣੀ ਨਿਗਰਾਨੀ ਹੇਠ ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿਚ ਸਰਚ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ। ਇਸੇ ਮੌਕੇ ਫਿਰੋਜ਼ਪੁਰ ਪਹੁੰਚੇ ਏ.ਡੀ.ਜੀ.ਪੀ ਲਾਅ ਐਂਡ ਆਰਡਰ ਜੀ.ਐਸ.ਢਿੱਲੋਂ ਨੇ ਦੱਸਿਆ ਕਿ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਦੀ ਸਪਲਾਈ ਨੂੰ ਰੋਕਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ।

ਨਸ਼ੇ ਦੀ ਇਸ ਕੜੀ ਨੂੰ ਤੋੜਨ ਲਈ ਸਾਡੀ ਪੁਲਿਸ ਨੇ ਕਈ ਕਾਰਵਾਈਆਂ ਕੀਤੀਆਂ ਹਨ। ਇਨ੍ਹਾਂ ਜਿਲਿਆਂ ਤੋਂ ਇਲਾਵਾ ਵੀ ਪੰਜਾਬ ਪੁਲਿਸ ਨੇ ਇਹ ਮੁਹਿੰਮ ਪੂਰੇ ਸੂਬੇ ਵਿੱਚ ਜੰਗੀ ਪੱਧਰ’ਤੇ ਚਲਾਈ ਹੋਈ ਹੈ।

error: Content is protected !!