ਹੜ੍ਹ ਦੇ ਪਾਣੀ ਵਿਚ ਰੁੜ੍ਹ ਕੇ ਪਾਕਿਸਤਾਨ ਜਾ ਪੁੱਜਾ ਭਾਰਤੀ ਨਾਗਰਿਕ, ਖੁਫੀਆ ਏਜੰਸੀਆਂ ਕਰ ਰਹੀਆਂ ਪੁੱਛਗਿੱਛ

ਹੜ੍ਹ ਦੇ ਪਾਣੀ ਵਿਚ ਰੁੜ੍ਹ ਕੇ ਪਾਕਿਸਤਾਨ ਜਾ ਪੁੱਜਾ ਭਾਰਤੀ ਨਾਗਰਿਕ, ਖੁਫੀਆ ਏਜੰਸੀਆਂ ਕਰ ਰਹੀਆਂ ਪੁੱਛਗਿੱਛ


ਵੀਓਪੀ ਬਿਊਰੋ, ਲਾਹੌਰ : ਸਤਲੁਜ ਦਰਿਆ ਦੇ ਹੜ੍ਹ ਦੇ ਪਾਣੀ ਦੇ ਨਾਲ ਰੁੜ੍ਹ ਕੇ ਭਾਰਤੀ ਨਾਗਰਿਕ ਪਾਕਿਸਤਾਨ ਜਾ ਪੁੱਜਾ। ਇਸ ਬੋਲ਼ੇ ਭਾਰਤੀ ਨਾਗਰਿਕ ਨੂੰ ਜਾਂਚ ਲਈ ਖ਼ੁਫ਼ੀਆ ਏਜੰਸੀ ਨੂੰ ਸੌਂਪ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ‘ਰੈਸਕੀਊ 1122’ ਦੇ ਇਕ ਬੁਲਾਰੇ ਨੇ ਇੱਥੇ ਕਿਹਾ ਕਿ 50 ਸਾਲਾ ਭਾਰਤੀ ਨਾਗਰਿਕ ਬੋਲ਼ਾ ਹੈ ਤੇ ਇਸ਼ਾਰਿਆਂ ਰਾਹੀਂ ਗੱਲਬਾਤ ਕਰਦਾ ਹੈ। ਉਹ ਹਿੰਦੂ ਹੈ ਤੇ ਹੜ੍ਹ ਦਾ ਪਾਣੀ ਉਸ ਨੂੰ ਇੱਥੇ ਲੈ ਆਇਆ ਹੈ। ਬੁਲਾਰੇ ਨੇ ਦੱਸਿਆ ਕਿ ਉਕਤ ਵਿਅਕਤੀ ਇੱਥੋਂ ਤਕਰੀਬਨ 70 ਕਿੱਲੋਮੀਟਰ ਦੂਰ ਪੰਜਾਬ ਸੂਬੇ ਦੇ ਕਸੂਰ ਜ਼ਿਲ੍ਹੇ ਦੇ ਗੰਡਾ ਸਿੰਘ ਵਾਲਾ ਇਲਾਕੇ ਨੇੜੇ ਸਤਲੁਜ ਦੇ ਹੜ੍ਹ ਦੇ ਪਾਣੀ ਨਾਲ ਵਹਿ ਕੇ ਮੰਗਲਵਾਰ ਨੂੰ ਉਹ ਵਿਅਕਤੀ ਪਾਕਿਸਤਾਨ ਪਹੁੰਚ ਗਿਆ।

ਡਾਨ ਅਖ਼ਬਾਰ ਦੀ ਇਕ ਰਿਪੋਰਟ ਮੁਤਾਬਕ, ਵਿਅਕਤੀ ਦੇ ਖੱਬੇ ਹੱਥ ‘ਤੇ ਹਿੰਦੀ ਵਿਚ ਕੁਝ ਖੁਣਵਾਇਆ ਹੋਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਸ ਵਿਅਕਤੀ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਮੈਡੀਕਲ ਜਾਂਚ ਮਗਰੋਂ ਭਾਰਤੀ ਨਾਗਰਿਕ ਨੂੰ ਜਾਂਚ ਲਈ ਖ਼ੁਫ਼ੀਆ ਏਜੰਸੀ ਨੂੰ ਸੌਂਪ ਦਿੱਤਾ ਗਿਆ ਹੈ। ਜਾਂਚ ਕੀਤੀ ਜਾ ਰਹੀ ਹੈ।

error: Content is protected !!