ਮੁੱਖ ਮੰਤਰੀ ਮਾਨ ਦਾ ਹੁਣ ਆਪਣੇ ਹੀ ਸਿਆਸੀ ਗੁਰੂ ਨਾਲ ਪਿਆ ਰੇੜਕਾ, ਚੰਨੀ-ਸੁਖਬੀਰ ਛੱਡ ਹੁਣ ਗੱਡੀ ਦੂਜੇ ਪਾਸੇ ਘੁੰਮਾਈ

ਮੁੱਖ ਮੰਤਰੀ ਮਾਨ ਦਾ ਹੁਣ ਆਪਣੇ ਹੀ ਸਿਆਸੀ ਗੁਰੂ ਨਾਲ ਪਿਆ ਰੇੜਕਾ, ਚੰਨੀ-ਸੁਖਬੀਰ ਛੱਡ ਹੁਣ ਗੱਡੀ ਦੂਜੇ ਪਾਸੇ ਘੁੰਮਾਈ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਨਵਾਂ ਹੀ ਭੂਚਾਲ ਆਇਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਰੇੜਕਾ ਇਸ ਸਮੇਂ ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਆਪਣੇ ਹੀ ਸਿਆਸੀ ਗੁਰੂ ਮਨਪ੍ਰੀਤ ਬਾਦਲ ਨਾਲ ਪੇਚਾ ਪਿਆ ਹੋਇਆ ਹੈ। ਇਸ ਦੌਰਾਨ ਇਹ ਵੀ ਦੇਖਣ ਵਾਲਾ ਹੈ ਕਿ ਮੁੱਖ ਮੰਤਰੀ ਸਾਹਿਬ ਪਹਿਲਾਂ ਵਾਂਗ ਹੀ ਪੁਰਾਣੇ ਵਿਰੋਧੀ ਭੁੱਲ ਕੇ ਹੁਣ ਆਪਣੀ ਕਿੜ ਕੱਢਣ ਲਈ ਗੱਡੀ ਦੂਜੇ ਪਾਸੇ ਮੋੜ ਲਈ ਹੈ।


ਕੁਝ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਮਨਪ੍ਰੀਤ ਨੇ ਕਿਹਾ ਸੀ ਕਿ ਭਗਵੰਤ ਮਾਨ ਜੀ, ਮੈਂ ਨਾ ਤਾਂ ਤੁਹਾਡੇ ਤੋਂ ਡਰਦਾ ਹਾਂ ਅਤੇ ਨਾ ਹੀ ਤੁਹਾਡੀ ਵਿਜੀਲੈਂਸ ਤੋਂ। ਇਸ ਦੇ ਨਾਲ ਹੀ ਪੁਰਾਣੀ ਯਾਤਰਾ ‘ਤੇ ਜ਼ਿਕਰ ਕੀਤਾ ਗਿਆ ਸੀ ਕਿ ਉਹ ਟੋਲ ਟੈਕਸ ਭਰ ਕੇ ਯਾਤਰਾ ਕਿਵੇਂ ਕਰਦੇ ਹਨ।


ਇਸ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੇਅਰ ਲਿਖ ਕੇ ਜਵਾਬ ਦਿੱਤਾ ਸੀ ਕਿ ਮਨਪ੍ਰੀਤ ਜੀ, ਇਮਾਨਦਾਰੀ ਦੀਆਂ ਵੱਡੀਆਂ ਮਿਸਾਲਾਂ ਨਾ ਦਿਓ। ਮੈਂ ਤੁਹਾਡੇ ਬਾਗਾਂ ਦੇ ਹਰੇਕ ਕਿੰਨੂ ਨੂੰ ਜਾਣਦਾ ਹਾਂ। ਆਪਣੀ ਕਾਰ ਖੁਦ ਚਲਾਉਣਾ.. ਟੋਲ ਟੈਕਸ ਦੇਣਾ.. ਇਹ ਸਭ ਡਰਾਮਾ ਹੈ। ਤੇਰੀ ਜ਼ੁਬਾਨ ‘ਚ ਸ਼ੇਅਰ ਹੈ-ਇਧਰ-ਉਧਰ ਦੀ ਗੱਲ ਨਾ ਕਰ, ਦੱਸ ਕਾਫਲਾ ਕਿਉਂ ਲੁਟਿਆ, ਮੈਨੂੰ ਲੋਕਾਂ ਤੋਂ ਗੁੱਸਾ ਨਹੀਂ ਆਉਂਦਾ, ਤੁਹਾਡੀ ਰਹਿਬਰ ਦਾ ਸਵਾਲ ਹੈ। ਨਾਲ ਹੀ ਲਿਖਿਆ ਕਿ ਜਵਾਬ ਦੀ ਉਡੀਕ ਰਹੇਗੀ।

error: Content is protected !!