ਸ਼੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ‘ਚ ਉੱਡਦਾ ਡਰੋਨ ਦੇਖਦਿਆਂ ਸੇਵਾਦਾਰਾਂ ਨੂੰ ਪਈ ਹੱਥਾਂ ਪੈਰਾਂ ਦੀ, ਰਾਜਸਥਾਨ ਤੋਂ ਆਇਆ ਸ਼ਖਸ ਕਾਬੂ

ਸ਼੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ‘ਚ ਉੱਡਦਾ ਡਰੋਨ ਦੇਖਦਿਆਂ ਸੇਵਾਦਾਰਾਂ ਨੂੰ ਪਈ ਹੱਥਾਂ ਪੈਰਾਂ ਦੀ, ਰਾਜਸਥਾਨ ਤੋਂ ਆਇਆ ਸ਼ਖਸ ਕਾਬੂ

ਅਮ੍ਰਿਤਸਰ (ਵੀਓਪੀ ਬਿਊਰੋ) ਬੀਤੀ ਰਾਤ ਸ੍ਰੀ ਦਰਬਾਰ ਸਾਹਿਬ ਪ੍ਰੀਕਰਮਾਂ ਵਿਚ ਡਰੋਨ ਉਡਣ ਨਾਲ ਸੇਵਾਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡਰੋਨ ਉਡਾਉਣ ਵਾਲੇ ਨੂੰ ਲਭ ਕੇ ਤੁਰੰਤ ਪੁਲੀਸ ਦੇ ਹਵਾਲੇ ਕੀਤਾ। ਇਹ ਘਟਨਾ ਬੀਤੀ ਰਾਤ ਇਕ ਵਜੇ ਦੀ ਹੈ। ਜਾਣਕਾਰੀ ਮੁਤਾਬਿਕ ਬੀਤੀ ਰਾਤ ਰਾਜਸਥਾਨ ਤੋ ਆਏ ਰਾਜਬੀਰ ਸਿੰਘ ਨਾਮਕ ਇਕ ਵਿਅਕਤੀ ਨੇ ਸ੍ਰੀ ਦਰਬਾਰ ਸਾਹਿਬ ਪਲਾਜਾ ਤੇ ਖੜੇ ਹੋ ਕੇ ਇਕ ਡਰੋਨ ਉਡਾਉਣਾ ਸ਼ੁਰੂ ਕਰ ਦਿੱਤਾ।

ਇਸ ਡਰੋਨ ਨੂੰ ਦੇਖਦਿਆਂ ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਵਿਚ ਤੈਨਾਤ ਸੇਵਾਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਨਾਂ ਇਸ ਡਰੋਨ ਨੂੰ ਉਡਾਉਣ ਵਾਲੇ ਦੀ ਭਾਲ ਸ਼ੁਰੂ ਕੀਤੀ। ਡਰੋਨ ਉਡਾਉਣ ਵਾਲੇ ਦੀ ਪਹਿਚਾਣ ਰਾਜਬੀਰ ਸਿੰਘ ਵਾਸੀ ਅਲਵਰ ਰਾਜਸਥਾਨ ਵਜੋ ਹੋਈ ਹੈ। ਇਹ ਆਪਣੇ ਪਰਵਾਰ ਸਮੇਤ ਅੰਮ੍ਰਿਤਸਰ ਆਇਆ ਸੀ ਤੇ ਇਸ ਨੇ ਸ੍ਰੀ ਦਰਬਾਰ ਸਾਹਿਬ ਦੀਆਂ ਵਖ ਵਖ ਤਸਵੀਰਾਂ ਲੈਣ ਲਈ ਡਰੋਨ ਦੀ ਵਰਤੋ ਕੀਤੀ ਸੀ। ਇਸ ਨੂੰ ਫੜ ਕੇ ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਵਿਚ ਬਣੇ ਕੰਟਰੋਲ ਰੂਮ ਵਿਚ ਲੈ ਜਾਇਆ ਗਿਆ।

ਕਿਸੇ ਤਰਾਂ ਦਾ ਸਹੀ ਜਵਾਬ ਨਾ ਮਿਲਣ ਤੇ ਉਕਤ ਨੂੰ ਫੜ ਕੇ ਗਲਿਆਰਾ ਚੌਂਕੀ ਵਿਚ ਲੈ ਜਾਇਆ ਗਿਆ। ਜਿੱਥੇ ਉਸ ਨੂੰ ਮੁਢਲੀ ਜਾਂਚ ਪੜਤਾਲ ਤੋ ਬਾਅਦ ਲਿਖਤੀ ਮੁਆਫੀ ਮੰਗਣ ਤੇ ਛਡ ਦਿੱਤਾ ਗਿਆ। ਗਲਿਆਰਾ ਚੌਂਕੀ ਦੇ ਐਸਐਚਓ ਸ੍ਰ ਪਰਮਜੀਤ ਸਿੰਘ ਨੇ ਦਸਿਆ ਕਿ ਰਾਜਬੀਰ ਸਿੰਘ ਦੇ ਮਾਤਾ ਪਿਤਾ ਨੇ ਵੀ ਮਹਿਸੂਸ ਕੀਤਾ ਕਿ ਰਾਜਬੀਰ ਸਿੰਘ ਨੇ ਗਲਤੀ ਕੀਤੀ ਹੈ ਇਸ ਲਈ ਉਨਾਂ ਲਿਖਤੀ ਤੌਰ ਤੇ ਮੁਆਫੀ ਮੰਗੀ। ਉਸ ਕੋਲੋ ਕੋਈ ਵੀ ਸ਼ੱਕੀ ਸਮਾਨ ਬਰਾਮਦ ਨਹੀ ਹੋਇਆ, ਜਿਸ ਤੋ ਬਾਅਦ ਉਨਾਂ ਨੂੰ ਭੇਜ ਦਿੱਤਾ ਗਿਆ।

error: Content is protected !!