ਮੋਹਾਲੀ ਸਟੇਡੀਅਮ ਵਿਚ ਖੇਡਣ ਆਏ ਬੱਚਿਆਂ ਨੂੰ ਖਾਣ ਲਈ ਦਿੱਤੇ ਦਲੀਏ ਵਿਚੋਂ ਨਿਕਲੀ ਕਿਰਲੀ, ਕਈਆਂ ਵਿਗੜੀ ਤਬੀਅਤ, ਪ੍ਰਸ਼ਾਸਨ ਦੇ ਫੁਲੇ ਹੱਥ ਪੈਰ

ਮੋਹਾਲੀ ਸਟੇਡੀਅਮ ਵਿਚ ਖੇਡਣ ਆਏ ਬੱਚਿਆਂ ਨੂੰ ਖਾਣ ਲਈ ਦਿੱਤੇ ਦਲੀਏ ਵਿਚੋਂ ਨਿਕਲੀ ਕਿਰਲੀ, ਕਈਆਂ ਵਿਗੜੀ ਤਬੀਅਤ, ਪ੍ਰਸ਼ਾਸਨ ਦੇ ਫੁਲੇ ਹੱਥ ਪੈਰ


ਵੀਓਪੀ ਬਿਊਰੋ, ਮੋਹਾਲੀ-ਮੋਹਾਲੀ ਦੇ ਸੈਕਟਰ 78 ਸਪੋਰਟਸ ਕੰਪਲੈਕਸ ਵਿੱਚ ਸਟੇਡੀਅਮ ਵਿੱਚ ਖੇਡਣ ਆਏ ਬੱਚਿਆਂ ਦੇ ਖਾਣੇ ਵਿੱਚੋਂ ਕਿਰਲੀ ਮਿਲਣ ਕਾਰਨ ਹੰਗਾਮਾ ਹੋ ਗਿਆ। ਜਾਣਕਾਰੀ ਅਨੁਸਾਰ ਬੱਚਿਆਂ ਨੂੰ ਖਾਣੇ ਦੀ ਡਾਈਟ ਵਿਚ ਦਲੀਆ ਵੰਡਿਆ ਜਾ ਰਿਹਾ ਸੀ ਤਾਂ ਉਸ ਵਿੱਚ ਕਿਰਲੀ ਮਿਲੀ। ਦਲੀਏ ਵਿੱਚ ਕਿਰਲੀ ਮਿਲਣ ਤੋਂ ਬਾਅਦ ਉਥੇ ਪ੍ਰਸ਼ਾਸਨ ਦੇ ਹੱਥ ਪੈਰ ਫੁਲ ਗਏ।

ਜਾਣਕਾਰੀ ਅਨੁਸਾਰ ਦਲੀਆ ਖਾਣ ਤੋਂ ਬਾਅਦ ਬੱਚਿਆਂ ਨੂੰ ਉਲਟੀਆਂ ਲੱਗ ਗਈਆਂ ਅਤੇ ਉਨ੍ਹਾਂ ਦੀ ਤਬੀਅਤ ਵਿਗੜੀ ਗਈ।ਕਰੀਬ 50 ਬੱਚਿਆਂ ਨੂੰ ਮੋਹਾਲੀ ਦੇ ਫੇਜ 6 ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੱਚਿਆਂ ਨੂੰ ਸਾਵਧਾਨੀ ਵਜੋਂ 3 ਤੋਂ 4 ਘੰਟਿਆਂ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਚੰਗੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।

error: Content is protected !!