ਪਟਿਆਲਾ ਵਿਚ ਮਾਂ-ਪੁੱਤ ਦਾ ਕਤਲ ਕਰਨ ਵਾਲਾ ਰਿਸ਼ਤੇਦਾਰ ਹੀ ਨਿਕਲਿਆ, ਵਿਦੇਸ਼ ਜਾਣ ਵਾਸਤੇ ਪੈਸੇ ਜੁਟਾਉਣ ਲਈ ਚੋਰੀ ਦੇ ਇਰਾਦੇ ਨਾਲ ਹੋਇਆ ਸੀ ਘਰ ਵਿਚ ਦਾਖਲ

ਪਟਿਆਲਾ ਵਿਚ ਮਾਂ-ਪੁੱਤ ਦਾ ਕਤਲ ਕਰਨ ਵਾਲਾ ਰਿਸ਼ਤੇਦਾਰ ਹੀ ਨਿਕਲਿਆ, ਵਿਦੇਸ਼ ਜਾਣ ਵਾਸਤੇ ਪੈਸੇ ਜੁਟਾਉਣ ਲਈ ਚੋਰੀ ਦੇ ਇਰਾਦੇ ਨਾਲ ਹੋਇਆ ਸੀ ਘਰ ਵਿਚ ਦਾਖਲ


ਵੀਓਪੀ ਬਿਊਰੋ, ਪਟਿਆਲਾ : ਬੀਤੇ ਕੁਝ ਦਿਨ ਪਹਿਲਾਂ ਪਟਿਆਲਾ ’ਚ ਮਾਂ-ਪੁੱਤ ਦੇ ਹੋਏ ਕਤਲ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਰਿਸ਼ਤੇਦਾਰ ਨੇ ਹੀ ਮਾਂ-ਪੱਤ ਦਾ ਕਤਲ ਕੀਤਾ ਸੀ। ਪੁਲਿਸ ਨੇ ਮੁਲਜ਼ਮ ਹਰਜੀਤ ਸਿੰਘ ਉਰਫ ਕਾਕਾ (23) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੁਲਜ਼ਮ ਵਲੋਂ ਮ੍ਰਿਤਕ ਜਸਵੀਰ ਕੌਰ ਤੇ ਉਸ ਦੇ ਪੁੱਤਰ ਹਰਵਿੰਦਰ ਸਿੰਘ ਉਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਨੇ ਲਾਸ਼ਾਂ ਨੂੰ ਕਮਰੇ ’ਚ ਬਣੇ ਬਾਥਰੂਮ ’ਚ ਸੁੱਟ ਦਿਤਾ ਸੀ ਤੇ ਘਰ ’ਚ ਸਬੂਤ ਮਿਟਾਉਣ ਲਈ ਘਰ ਦੀ ਸਫਾਈ ਕੀਤੀ ਸੀ।
ਵਾਰਦਾਤ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਪਟਿਆਲਾ ਵਰੁਣ ਸ਼ਰਮਾ ਨੇ ਦਸਿਆ ਕਿ ਪਿਛਲੇ ਦਿਨੀਂ ਹੋਏ ਦੋਹਰੇ ਕਤਲ ਕੇਸ ਵਿਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਕਾਤਲ ਘਰ ਵਿਚ ਚੋਰੀ ਦੇ ਇਰਾਦੇ ਨਾਲ ਦਾਖਲ ਹੋਇਆ ਸੀ ਪਰ ਇਸ ਦੌਰਾਨ ਇਸ ਨੇ ਦੋਵਾਂ ਮਾਂ-ਪੁੱਤ ਦਾ ਕਤਲ ਕਰ ਦਿੱਤਾ। ਹਰਜੀਤ ਸਿੰਘ ਉਰਫ ਕਾਕਾ ਬਾਹਰ ਜਾਣਾ ਚਾਹੁੰਦਾ ਸੀ ਪਰ ਉਸ ਕੋਲ ਵਿਦੇਸ਼ ਜਾਣ ਲਈ ਪੈਸੇ ਨਹੀਂ ਸਨ। ਇਸ ਕਰਕੇ ਉਹ ਇਸ ਘਰ ’ਚ ਚੋਰੀ ਕਰਨ ਦਾ ਇਰਾਦੇ ਨਾਲ ਦਾਖਲ ਹੋਇਆ ਤੇ ਪਹਿਲਾਂ ਜਸਵੀਰ ਕੌਰ ਨੂੰ ਮਾਰਨ ਲੱਗਾ ਮਾਂ ਨੂੰ ਬਚਾਉਣ ਲਈ ਅੱਗੇ ਆਇਆ ਪੁੱਤ ਦਾ ਵੀ ਕਾਤਲ ਨੇ ਕਤਲ ਕਰ ਦਿਤਾ।


ਪੁਲਿਸ ਨੇ ਦੋਹਰੇ ਕਤਲ ਕਾਂਡ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਜਾਂਚ ਦੌਰਾਨ ਕਤਲ ਵਾਲੀ ਥਾਂ ਤੋਂ ਕੁਝ ਅਹਿਮ ਸਬੂਤ ਹਾਸਲ ਹੋਏ ਸਨ। ਤਫਤੀਸ਼ ਕਰਦੇ ਹੋਏ ਹਰਜੀਤ ਸਿੰਘ ਉਰਫ ਕਾਕਾ ਦੀ ਕਤਲ ਵਾਲੀ ਥਾਂ ’ਤੇ ਮੌਜੂਦਗੀ ਪਾਈ ਗਈ ਜਿਸ ਤੋਂ ਬਾਅਦ ਹਰਜੀਤ ਸਿੰਘ ਉਰਫ ਕਾਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸਦੇ ਹੱਥਾਂ ’ਤੇ ਵੀ ਕੁੱਝ ਜ਼ਖਮ ਪਾਏ ਗਏ ਸੀ।

error: Content is protected !!