ਪੁਲਿਸ ਮੁਲਾਜ਼ਮ ਦਾ ‘ਲਾਡਲਾ’ ਕਰਦਾ ਸੀ ਨਸ਼ਾ ਤਸਕਰੀ, ਸਾਥੀਆਂ ਸਣੇ ਗ੍ਰਿਫ਼ਤਾਰ, ਵੱਡੇ-ਵੱਡੇ ਤਸਕਰਾਂ ਨਾਲ ਸੀ ਸੰਪਰਕ ਵਿਚ, ਪਾਕਿਸਤਾਨ ਤੋਂ ਪਹੁੰਚਦੀ ਹੈ ਹੈਰੋਇਨ

ਪੁਲਿਸ ਮੁਲਾਜ਼ਮ ਦਾ ‘ਲਾਡਲਾ’ ਕਰਦਾ ਸੀ ਨਸ਼ਾ ਤਸਕਰੀ, ਸਾਥੀਆਂ ਸਣੇ ਗ੍ਰਿਫ਼ਤਾਰ, ਵੱਡੇ-ਵੱਡੇ ਤਸਕਰਾਂ ਨਾਲ ਸੀ ਸੰਪਰਕ ਵਿਚ, ਪਾਕਿਸਤਾਨ ਤੋਂ ਪਹੁੰਚਦੀ ਹੈ ਹੈਰੋਇਨ


ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਪੁਲਿਸ ਦੇ ਇਕ ਮੁਲਾਜ਼ਮ ਦਾ ਪੁੱਤ ਹੀ ਨਸ਼ਾ ਤਸਕਰੀ ਕਰਦਾ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਉਸ ਕੋਲੋਂ .32 ਬੋਰ ਦਾ ਪਿਸਤੌਲ ਅਤੇ ਪੰਜ ਕਾਰਤੂਸ, 108 ਗ੍ਰਾਮ ਆਈਸ ਅਤੇ 70 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਨਸ਼ਾ ਤਸਕਰੀ ਕਰਨ ਵਾਲੇ ਪੰਜਾਬ ਪੁਲਿਸ ਦੇ ਪੁੱਤ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪੁਨੀਤ (24) ਵਾਸੀ ਫ਼ਿਰੋਜ਼ਪੁਰ ਵਜੋਂ ਹੋਈ ਹੈ।
ਦੱਸ ਦੇਈਏ ਕਿ ਚੰਡੀਗੜ੍ਹ ਪੁਲੀਸ ਦੇ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਟੀਮ ਨੇ ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਨਸ਼ੀਲੇ ਪਦਾਰਥ ਵਿਰੁੱਧ ਕਾਰਵਾਈ ਤਹਿਤ ਮੁਹਿੰਮ ਚਲਾਈ ਸੀ। ਇਸ ਦੌਰਾਨ ਫ਼ਿਰੋਜ਼ਪੁਰ ਵਿਖੇ ਪੰਜਾਬ ਪੁਲਸ ‘ਚ ਏ.ਐਸ.ਆਈ. ਦੇ ਅਹੁਦੇ ‘ਤੇ ਤਾਇਨਾਤ ਮੁਲਾਜ਼ਮ ਦੇ ਪੁੱਤਰ ਸਮੇਤ ਦੋ ਨੂੰ ਕਾਬੂ ਕੀਤਾ ਹੈ। ਪੁਨੀਤ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 29 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।


ਪੁਲਿਸ ਦਾ ਕਹਿਣਾ ਹੈ ਕਿ ਪੁਨੀਤ ਤਸਕਰਾਂ ਤੋਂ ਨਸ਼ੀਲੇ ਪਦਾਰਥ ਖਰੀਦਦਾ ਸੀ ਜੋ ਪਾਕਿਸਤਾਨ ਤੋਂ ਨਸ਼ਾ ਲਿਆਉਂਦੇ ਸਨ। ਅਸਲ ਵਿਚ, ਅਪਰਾਧ ਸ਼ਾਖਾ ਦੀ ਟੀਮ ਨੇ ਕੁਝ ਸਮਾਂ ਪਹਿਲਾਂ ਸੈਕਟਰ-45 ਤੋਂ ਬੁੜੈਲ ਦੇ ਰਹਿਣ ਵਾਲੇ ਸ਼ੁਭਮ ਜੈਨ ਉਰਫ਼ ਗੌਰਵ (28) ਨੂੰ 108 ਗ੍ਰਾਮ ਐਮਫੇਟਾਮਾਈਨ ਅਤੇ 70 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁਛਗਿਛ ਦੌਰਾਨ ਉਸ ਨੇ ਦਸਿਆ ਕਿ ਉਹ ਪੁਨੀਤ ਨਾਂ ਦੇ ਤਸਕਰ ਤੋਂ ਨਸ਼ੇ ਖਰੀਦਦਾ ਹੈ।
ਇਸ ਤੋਂ ਬਾਅਦ ਪੁਲਿਸ ਨੇ ਚੰਡੀਗੜ੍ਹ ਦੇ ਨਜ਼ਦੀਕੀ ਇਲਾਕੇ ਫ਼ਿਰੋਜ਼ਪੁਰ ਵਿਚ ਛਾਪਾ ਮਾਰ ਕੇ ਪੁਨੀਤ ਨੂੰ ਫੜ ਲਿਆ। ਪੁਨੀਤ ਤੋਂ ਇਲਾਵਾ ਸ਼ੁਭਮ ਨੇ ਕੁਝ ਹੋਰ ਤਸਕਰਾਂ ਦੇ ਨਾਂ ਵੀ ਦੱਸੇ ਹਨ। ਸ਼ੁਭਮ ਪਿਛਲੇ ਢਾਈ ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਿਹਾ ਸੀ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਦੋ ਐਨ.ਡੀ.ਪੀ.ਐਸ. ਦੇ ਕੇਸ ਦਰਜ ਹਨ।


ਪੁਛਗਿਛ ਦੌਰਾਨ ਖ਼ੁਲਾਸਾ ਹੋਇਆ ਕਿ ਸ਼ੁਭਮ ਅਤੇ ਪੁਨੀਤ ਇਕ ਦੂਜੇ ਨਾਲ ਵ੍ਹਟਸਐਪ ਕਾਲ ‘ਤੇ ਗੱਲ ਕਰਦੇ ਸਨ। ਸ਼ੁਭਮ ਕੁਝ ਸਥਾਨਕ ਨਸ਼ਾ ਤਸਕਰਾਂ ਨੂੰ ਨਸ਼ਾ ਸਪਲਾਈ ਕਰਦਾ ਸੀ ਜਦਕਿ ਪੁਨੀਤ ਵੱਡੇ ਨਸ਼ਾ ਤਸਕਰਾਂ ਦੇ ਸੰਪਰਕ ‘ਚ ਸੀ ਜੋ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਸਨ।

error: Content is protected !!