ਖੁਸ਼ਖਬਰੀ ਲੈ ਕੇ ਆਇਆ ਅਗਸਤ, ਗੈਸ ਸਿਲੰਡਰ 99.75 ਰੁਪਏ ਹੋਇਆ ਸਸਤਾ
ਵੀਓਪੀ ਬਿਊਰੋ, ਨੈਸ਼ਨਲ : ਪਹਿਲੀ ਅਗਸਤ ਖਪਤਕਾਰਾਂ ਲਈ ਖੁਸ਼ਖਬਰੀ ਲੈ ਕੇ ਆਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਮੰਗਲਵਾਰ 1 ਅਗਸਤ ਨੂੰ ਵਪਾਰਕ ਐੱਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ‘ਚ 99.75 ਰੁਪਏ ਦੀ ਕਟੌਤੀ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 4 ਜੁਲਾਈ 2023 ਨੂੰ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 7 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਦਿੱਲੀ ਵਿਚ ਹੁਣ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ 1,680 ਰੁਪਏ ਹੈ। ਕੋਲਕਾਤਾ ‘ਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1802.50 ਰੁਪਏ, ਮੁੰਬਈ ‘ਚ 1640.50 ਰੁਪਏ, ਚੇਨਈ ‘ਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1852.50 ਰੁਪਏ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕਮਰਸ਼ੀਅਲ ਸਿਲੰਡਰ ਐਲਪੀਜੀ ਦਾ ਭਾਰ 19 ਕਿਲੋਗ੍ਰਾਮ ਹੈ, ਜਦੋਂਕਿ ਘਰੇਲੂ ਗੈਸ ਸਿਲੰਡਰ ਦਾ ਵਜ਼ਨ 15 ਕਿਲੋ ਤੋਂ 16.5 ਕਿਲੋਗ੍ਰਾਮ ਹੈ।
Oil marketing companies have reduced the prices of commercial LPG gas cylinders. The rate of 19 KG commercial LPG gas cylinders has been slashed by Rs 99.75 with effect from today. Delhi retail sales price of 19kg commercial LPG cylinder is Rs 1,680 from today: Sources
No change…
— ANI (@ANI) August 1, 2023