ਹਰਿਆਣਾ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ ਵਿਚ ਪੱਥਰਬਾਜ਼ੀ ਤੋਂ ਬਾਅਦ ਭੜਕੀ ਹਿੰਸਾ, ਦੋ ਹੋਮਗਾਰਡ ਜਵਾਨਾਂ ਦੀ ਮੌਤ, ਨੂਹ ਇਲਾਕੇ ਵਿਚ ਇੰਟਰਨੈਟ, ਸਕੂਲ ਤੇ ਕਾਲਜ ਬੰਦ

ਹਰਿਆਣਾ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ ਵਿਚ ਪੱਥਰਬਾਜ਼ੀ ਤੋਂ ਬਾਅਦ ਭੜਕੀ ਹਿੰਸਾ, ਦੋ ਹੋਮਗਾਰਡ ਜਵਾਨਾਂ ਦੀ ਮੌਤ, ਨੂਹ ਇਲਾਕੇ ਵਿਚ ਇੰਟਰਨੈਟ, ਸਕੂਲ ਤੇ ਕਾਲਜ ਬੰਦ


ਵੀਓਪੀ ਬਿਊਰੋ, ਹਰਿਆਣਾ-ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਕੱਢੀ ਗਈ ਯਾਤਰਾ ਦੌਰਾਨ ਪਥਰਾਅ ਤੇ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਤੋਂ ਬਾਅਦ ਤਣਾਅ ਵਾਲਾ ਮਾਹੌਲ ਪੈਦਾ ਹੋ ਗਿਆ ਹੈ। ਇਸ ਦੌਰਾਨ ਹੋਈ ਹਿੰਸਾ ਵਿਚ ਦੋ ਹੋਮਗਾਰਡ ਜਵਾਨਾਂ ਦੀ ਮੌਤ ਹੋ ਗਈ ਹੈ, ਜਦਕਿ 10 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ।


ਪੁਲਿਸ ਮਾਮਲੇ ਨੂੰ ਸ਼ਾਂਤ ਕਰਨ ਲਈ ਲਗਾਤਾਰ ਜੁਟੀ ਹੋਈ ਹੈ। ਉਧਰ, ਪੁਲਿਸ ਨੇ ਨੂਹ ‘ਚ ਕਰਫਿਊ ਲਗਾ ਦਿੱਤਾ ਹੈ। ਇਸ ਤੋਂ ਇਲਾਵਾ ਗੁਰੂਗ੍ਰਾਮ, ਪਲਵਲ ਅਤੇ ਫਰੀਦਾਬਾਦ ਵਿੱਚ ਵੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਨੂਹ ਅਤੇ ਫਰੀਦਾਬਾਦ ‘ਚ ਇੰਟਰਨੈਟ ਸੇਵਾ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਫਰੀਦਾਬਾਦ, ਗੁਰੂਗ੍ਰਾਮ ਅਤੇ ਪਲਵਲ ਦੇ ਸਾਰੇ ਸਕੂਲਾਂ ਅਤੇ ਕਾਲਜਾਂ ‘ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਫਰੀਦਾਬਾਦ ਵਿੱਚ ਵੀ 2 ਅਗਸਤ ਤੱਕ ਇੰਟਰਨੈਟ ਬੰਦ ਹੈ।


ਨੂਹ ਜ਼ਿਲ੍ਹੇ ਵਿਚ ਵਿਸ਼ਵ ਹਿੰਦੂ ਪਰਿਸ਼ਦ ਦੀ ਯਾਤਰਾ ਨੂੰ ਰੋਕਣ ’ਤੇ ਦੋ ਸਮੂਹਾਂ ਵਿੱਚ ਪੱਥਰਬਾਜ਼ੀ ਹੋਈ। ਇਸ ਦੌਰਾਨ ਭੀੜ ਨੇ ਕਾਰਾਂ ਨੂੰ ਅੱਗ ਲਾ ਦਿੱਤੀ। ਹਿੰਸਕ ਘਟਨਾ ਦੌਰਾਨ ਇੱਕ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਅੱਠ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਲਾਕੇ ਵਿਚ ਤਣਾਅ ਮਗਰੋਂ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਹਰਿਆਣਾ ਸਰਕਾਰ ਨੇ ‘ਤਿੱਖੇ ਫਿਰਕੂ ਤਣਾਅ’ਨਾਲ ਨਜਿੱਠਣ ਲਈ ਇਲਾਕੇ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਬੁੱਧਵਾਰ ਤੱਕ ਮੁਅੱਤਲ ਕਰ ਦਿੱਤੀਆਂ ਹਨ।

error: Content is protected !!