Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
1
ਪਤੀ ਦੀ ਮੌਤ ਮਗਰੋਂ ਬਹਾਨੇ ਨਾਲ ਬੁਲਾ ਕੇ ਮਾਮੇ ਸਹੁਰੇ ਨੇ ਟੱਪੀਆਂ ਹੱਦਾਂ, ਨੂੰਹ ਨੂੰ ਹੋਟਲ ਵਿਚ ਲਿਜਾ ਕੇ ਕੀਤਾ ਬਲਾਤਕਾਰ
Latest News
Punjab
ਪਤੀ ਦੀ ਮੌਤ ਮਗਰੋਂ ਬਹਾਨੇ ਨਾਲ ਬੁਲਾ ਕੇ ਮਾਮੇ ਸਹੁਰੇ ਨੇ ਟੱਪੀਆਂ ਹੱਦਾਂ, ਨੂੰਹ ਨੂੰ ਹੋਟਲ ਵਿਚ ਲਿਜਾ ਕੇ ਕੀਤਾ ਬਲਾਤਕਾਰ
August 1, 2023
Voice of Punjab
ਪਤੀ ਦੀ ਮੌਤ ਮਗਰੋਂ ਬਹਾਨੇ ਨਾਲ ਬੁਲਾ ਕੇ ਮਾਮੇ ਸਹੁਰੇ ਨੇ ਟੱਪੀਆਂ ਹੱਦਾਂ, ਨੂੰਹ ਨੂੰ ਹੋਟਲ ਵਿਚ ਲਿਜਾ ਕੇ ਕੀਤਾ ਬਲਾਤਕਾਰ
ਵੀਓਪੀ ਬਿਊਰੋ, ਚੰਡੀਗੜ੍ਹ : ਪਤੀ ਦੀ ਸੜਕ ਹਾਦਸੇ ਵਿਚ ਮੌਤ ਤੋਂ ਬਾਅਦ ਕਾਗਜ਼ਾਤ ਵਾਪਸ ਕਰਨ ਦੇ ਬਹਾਨੇ ਦੜਵਾ ਸਥਿਤ ਹੋਟਲ ‘ਚ ਲਿਜਾ ਕੇ ਮਾਮੇ ਸਹੁਰੇ ਨੇ ਜਬਰ-ਜ਼ਨਾਹ ਕੀਤਾ। ਨੂੰਹ ਦੀ ਸ਼ਿਕਾਇਤ ਉਤੇ ਮਾਮਾ ਸਹੁਰੇ ਨੂੰ ਦੜਵਾ ਚੌਕੀ ਪੁਲਿਸ ਨੇ ਸਰਕਾਰੀ ਨਰਸਰੀ ਕੋਲੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਬਿਹਾਰ ਨਿਵਾਸੀ ਸੂਰਜ ਵਜੋਂ ਹੋਈ, ਜੋ ਅਲਟਰਾਟੈੱਕ ਸੀਮੈਂਟ ਕੰਪਨੀ ‘ਚ ਇੰਜੀਨੀਅਰ ਹੈ। ਇੰਡਸਟ੍ਰੀਅਲ ਏਰੀਆ ਥਾਣਾ ਪੁਲਿਸ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤਾ ਤਾਂ ਅਦਾਲਤ ਨੇ ਮੁਲਜ਼ਮ ਨੂੰ ਕਾਨੂੰਨੀ ਹਿਰਾਸਤ ‘ਚ ਭੇਜ ਦਿੱਤਾ।
ਪੀੜਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦੇ ਪਤੀ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਸੀ। ਉਸ ਦੇ ਕਾਗਜ਼ਾਤ ਸਹੁਰੇ ਘਰ ‘ਚ ਰੱਖੇ ਹੋਏ ਸਨ। ਮਾਮੇ ਸਹੁਰੇ ਸੂਰਜ ਨੇ ਉਸ ਨੂੰ ਕਾਗਜ਼ਾਤ ਦੇਣ ਲਈ ਦੜਵਾ ‘ਚ ਬੁਲਾਇਆ।
ਉਹ ਉਸ ਨੂੰ ਦੜਵਾ ਦੇ ਹੋਟਲ ‘ਚ ਲੈ ਗਿਆ ਅਤੇ ਕਾਗਜ਼ਾਤ ਦੇਣ ਦੇ ਬਦਲੇ ਉਸ ਨਾਲ ਜਬਰ-ਜ਼ਨਾਹ ਕੀਤਾ। ਦੋਸ਼ ਹੈ ਕਿ ਸੂਰਜ ਉਸ ਨੂੰ ਕਈ ਮਹੀਨੀਆਂ ਤੋਂ ਕਾਗਜ਼ਾਤ ਦੇਣ ਦੇ ਨਾਂ ’ਤੇ ਬਲੈਕਮੇਲ ਕਰਦਾ ਰਿਹਾ। ਔਰਤ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਇੰਡਸਟ੍ਰੀਅਲ ਏਰੀਆ ਥਾਣਾ ਪੁਲਿਸ ਨੇ 28 ਜੂਨ, 2023 ਨੂੰ ਮੁਲਜ਼ਮ ਸੂਰਜ ਖ਼ਿਲਾਫ਼ ਜਬਰ-ਜ਼ਨਾਹ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਸੀ।
Post navigation
ਚੰਡੀਗੜ੍ਹ ਦੇ ਸੈਕਟਰ-43 ਦੇ ਬੱਸ ਸਟੈਂਡ ਤੋਂ ਚੱਕੀ ਸਵਾਰੀ ਨੇ ਟੈਕਸੀ ਡਰਾਈਵਰ ਨੂੰ ਉਤਾਰਿਆ ਮੌਤ ਦੇ ਘਾਟ !
ਆਨਲਾਈਨ ਮੈਰਿਜ ਬਿਊਰੋ ਦੇ ਨਾਂ ਉਤੇ ਐਨਆਰਆਈਜ਼ ਨਾਲ ਮਾਰਦੇ ਸੀ ਠੱਗੀਆਂ, ਰਜਿਸਟਰੇਸ਼ਨ ਦੇ ਨਾਂ ਉਤੇ ਵਸੂਲਦੇ ਸੀ ਮੋਟੀ ਰਕਮ, ਫਿਰ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us