Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
2
ਕੈਨੇਡਾ ਜਾਣ ਦੀ ਤਿਆਰੀ ਕਰੀ ਬੈਠੇ ਵਿਦਿਆਰਥੀਆਂ ਦੇ ਡੁਬੇ ਲੱਖਾਂ ਰੁਪਏ, ਕਾਲਜਾਂ ਨੇ ਹਜ਼ਾਰਾਂ ਦੇ ਦਾਖਲੇ ਕੀਤੇ ਰੱਦ
international
Latest News
Punjab
ਕੈਨੇਡਾ ਜਾਣ ਦੀ ਤਿਆਰੀ ਕਰੀ ਬੈਠੇ ਵਿਦਿਆਰਥੀਆਂ ਦੇ ਡੁਬੇ ਲੱਖਾਂ ਰੁਪਏ, ਕਾਲਜਾਂ ਨੇ ਹਜ਼ਾਰਾਂ ਦੇ ਦਾਖਲੇ ਕੀਤੇ ਰੱਦ
August 2, 2023
Voice of Punjab
ਕੈਨੇਡਾ ਜਾਣ ਦੀ ਤਿਆਰੀ ਕਰੀ ਬੈਠੇ ਵਿਦਿਆਰਥੀਆਂ ਦੇ ਡੁਬੇ ਲੱਖਾਂ ਰੁਪਏ, ਕਾਲਜਾਂ ਨੇ ਹਜ਼ਾਰਾਂ ਦੇ ਦਾਖਲੇ ਕੀਤੇ ਰੱਦ
ਵੀਓਪੀ ਬਿਊਰੋ, ਰਾਏਕੋਟ : ਸੈਂਕੜੇ ਵਿਦਿਆਰਥੀਆਂ ਦੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ। ਜਦੋਂ ਕੈਨੇਡਾ ਦੇ ਕਾਲਜਾਂ ਨੇ ਸੀਟਾਂ ਘੱਟ ਹੋਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਦਾ ਦਾਖਲਾ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਸਤੰਬਰ-23 ਇਨਟੇਕ ਲਈ ਪੜ੍ਹਾਈ ਕਰਨ ਜਾ ਰਹੇ ਇੱਕ ਕਾਲਜ ਦੇ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਦਾ ਵੀਜ਼ਾ ਰੱਦ ਹੋਣ ਕਾਰਨ ਨਾਰਾਸ਼ ਹੋ ਗਏ, ਉਥੇ ਕਈ ਹੋਰ ਪ੍ਰਾਈਵੇਟ ਅਤੇ ਸਰਕਾਰੀ ਕਾਲਜਾਂ ਵੱਲੋਂ ਹਜ਼ਾਰਾਂ ਵਿਦਿਆਰਥੀਆਂ ਦਾ ਦਾਖਲਾ ਮੁਲਤਵੀ ਕਰ ਦਿੱਤਾ ਗਿਆ ਹੈ ਜਿਨ੍ਹਾਂ ਵੱਲੋਂ ਮੁੜ ਦਾਖਲੇ ਲਈ ਇੰਤਜ਼ਾਰ ਕਰਨ ਦਾ ਕਿਹਾ ਗਿਆ ਹੈ।
ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਰਾਏਕੋਟ ਦੇ ਕਈ ਆਈਲੈਟਸ ਸੈਂਟਰਾਂ ਰਾਹੀਂ ਕੈਨੇਡੀਅਨ ਕਾਲਜਾਂ ਦੀਆਂ ਫੀਸਾਂ ਭਰਨ ਵਾਲੇ ਵਿਦਿਆਰਥੀਆਂ ਨੂੰ ਕਾਲਜਾਂ ਵੱਲੋਂ ਦਾਖਲਾ ਰੱਦ ਕਰਨ ਦੀਆਂ ਈਮੇਲ ਆਉਣੀਆਂ ਸ਼ੁਰੂ ਹੋਈਆਂ। ਇਸ ਈਮੇਲ ਤੋਂ ਬਾਅਦ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਜੜਾਂ ਪੈ ਗਈਆਂ। ਕੈਨੇਡਾ ਸਰਕਾਰ, ਇਮੀਗੇ੍ਰਸ਼ਨ ਵਿਭਾਗ ਅਤੇ ਕਾਲਜਾਂ ਵਿਚ ਆਪਸੀ ਤਾਲਮੇਲ ਦੀ ਘਾਟ ਦਾ ਖਮਿਆਜ਼ਾ ਸੂਬੇ ਦੇ ਹਜਾਰਾਂ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ, ਕਿਉਂਕਿ ਇਨ੍ਹਾਂ ਵਿਦਿਆਰਥੀਆਂ ਵੱਲੋਂ ਲੱਖਾਂ ਰੁਪਏ ਖਰਚ ਕਰ ਕੇ ਬਾਕਾਇਦਾ ਸਤੰਬਰ-23 ਇਨਟੇਕ ਲਈ ਕੈਨੇਡਾ ਜਾਣ ਵਾਸਤੇ ਜਹਾਜ਼ਾਂ ਦੀਆਂ ਟਿਕਟਾਂ ਬੁਕ ਕਰਵਾਉਣ ਤੋਂ ਸ਼ਾਪਿੰਗ ਤਕ ਕਰ ਲਈ ਸੀ। ਅਗਸਤ ਮਹੀਨੇ ਵਿਚ ਉਡਾਰੀ ਭਰਨ ਲਈ ਕਟਵਾਈਆਂ ਨਾ-ਵਾਪਸੀਯੋਗ ਹੋਣ ਕਾਰਨ ਵਿਦਿਆਰਥੀਆਂ ਦੀਆਂ ਟਿਕਟਾਂ ਦੇ ਲੱਖਾਂ ਰੁਪਏ ਡੁੱਬ ਗਏ। ਕੈਨੇਡੀਅਨ ਕਾਲਜਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਜਮਾਂ ਕਰਵਾਈਆਂ ਫੀਸਾਂ ਤਕ ਵਾਪਸ ਕਰਨ ਲਈ ਖਾਤਿਆਂ ਦੀ ਡੀਟੇਲ ਮੰਗ ਲਈ ਹੈ। ਇਸ ਤੋਂ ਇਲਾਵਾ ਕਈ ਹੋਰ ਕਈ ਕਾਲਜਾਂ ਨੇ ਵਿਦਿਆਰਥੀਆਂ ਦਾ ਦਾਖਲਾ 2023 ਇਨਟੇਕ ਤੋਂ ਵਧਾ ਕੇ ਜਨਵਰੀ-24 ਇਨਟੇਕ ਵਿਚ ਆਉਣ ਲਈ ਕਿਹਾ ਹੈ।
ਸੂਤਰਾਂ ਅਨੁਸਾਰ ਇਸ ਸਾਲ ਕੈਨੇਡਾ ਸਰਕਾਰ ਤੇ ਇਮੀਗਰੇਸ਼ਨ ਵਿਭਾਗ ਵੱਲੋਂ 90 ਤੋਂ 95 ਫੀਸਦੀ ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਗਿਆ, ਜਦਕਿ ਪਿਛਲੇ ਸਮੇਂ ਵਿਚ ਵੀਜ਼ਾ ਦਰ 50 ਤੋਂ 60 ਫੀਸਦੀ ਹੁੰਦੀ ਸੀ ਪਰ ਇਸ ਸਾਲ ਜ਼ਿਆਦਾ ਵਿਦਿਆਰਥੀਆਂ ਨੂੰ ਵੀਜ਼ਾ ਮਿਲਣਾ ਹੀ ਕਾਲਜਾਂ ਵਿਚ ਸੀਟਾਂ ਘਟਣ ਦਾ ਮੁੱਖ ਕਾਰਨ ਹੈ।
Post navigation
ਕਾਰ ਵਿਚੋਂ ਬਾਹਰ ਕੱਢ ਕੇ ਅਣਪਛਾਤਿਆਂ ਨੇ ਬਜ਼ੁਰਗ ਨੂੰ ਛੇ ਗੋਲ਼ੀਆਂ ਮਾਰ ਉਤਾਰਿਆ ਮੌਤ ਦੇ ਘਾਟ
ਫਗਵਾੜਾ ਵਿਖੇ ਵੱਡੀ ਘਟਨਾ, ਰਾਤ ਨੂੰ ਪੁਲਿਸ ਦੇ ਘਰ ਆਉਣ ਮਗਰੋਂ ਪਿਤਾ ਨੇ ਪੂਰੇ ਪਰਿਵਾਰ ਨੂੰ ਦਿੱਤਾ ਜ਼ਹਿਰ!
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us