ਫਗਵਾੜਾ ਵਿਖੇ ਵੱਡੀ ਘਟਨਾ, ਰਾਤ ਨੂੰ ਪੁਲਿਸ ਦੇ ਘਰ ਆਉਣ ਮਗਰੋਂ ਪਿਤਾ ਨੇ ਪੂਰੇ ਪਰਿਵਾਰ ਨੂੰ ਦਿੱਤਾ ਜ਼ਹਿਰ!

ਫਗਵਾੜਾ ਵਿਖੇ ਵੱਡੀ ਘਟਨਾ, ਰਾਤ ਨੂੰ ਪੁਲਿਸ ਦੇ ਘਰ ਆਉਣ ਮਗਰੋਂ ਪਿਤਾ ਨੇ ਪੂਰੇ ਪਰਿਵਾਰ ਨੂੰ ਦਿੱਤਾ ਜ਼ਹਿਰ!

ਵੀਓਪੀ ਬਿਊਰੋ, ਫਗਵਾੜਾ- ਫਗਵਾੜਾ ਵਿਖੇ ਇਕੋ ਪਰਿਵਾਰ ਦੇ 5 ਮੈਂਬਰਾਂ ਨੇ ਸ਼ੱਕੀ ਹਾਲਾਤ ‘ਚ ਜ਼ਹਿਰੀਲਾ ਪਦਾਰਥ ਨਿਗਲ ਲਿਆ। ਇਹ ਪਰਿਵਾਰ ਪਿੰਡ ਸੰਗਤਪੁਰ ਵਿਚ ਰਹਿੰਦਾ ਹੈ। ਪੀੜਤ ਪਰਿਵਾਰ ਟਰੈਵਲ ਏਜੰਟ ਦਾ ਕੰਮ ਕਰਦਾ ਹੈ। ਇਸ ਘਟਨਾ ਵਿੱਚ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੱਚੇ ਨੇ ਦੱਸਿਆ ਕਿ ਪੁਲਿਸ ਦੇਰ ਰਾਤ ਉਨ੍ਹਾਂ ਦੇ ਘਰ ਆਈ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਸਾਰਿਆਂ ਨੂੰ ਜ਼ਹਿਰ ਦੇ ਦਿੱਤਾ। ਜਿਸ ਵਿੱਚ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪੀੜਤਾਂ ਦੀ ਪਛਾਣ ਹਰਦੀਪ ਸਿੰਘ (41), ਰੁਚੀ (38), ਕੁਲਦੀਪ ਕੌਰ (77), ਰੁਹਾਨੀ (13) ਅਤੇ ਇਹਰਨ (9) ਵਜੋਂ ਹੋਈ ਹੈ। ਸੂਤਰਾਂ ਮੁਤਾਬਕ ਇਹ ਕਬੂਤਰਬਾਜ਼ੀ ਦਾ ਮਾਮਲਾ ਹੈ। ਦੂਜੇ ਪਾਸੇ ਪੀੜਤ ਕੁਲਦੀਪ ਕੌਰ ਨੇ ਦੋਸ਼ ਲਾਇਆ ਕਿ ਉਸ ਦੇ ਲੜਕੇ ਨੇ ਉਸ ਨੂੰ ਕੁਝ ਦੋਸਤਾਂ ਤੋਂ ਪੈਸੇ ਦਿਵਾਏ ਸਨ ਜੋ ਬੈਂਕ ਵਿਚ ਟਰਾਂਸਫਰ ਕਰਵਾਉਣੇ ਸਨ। ਉਹ ਉਨ੍ਹਾਂ ਨੇ ਟਰਾਂਸਫਰ ਕਰ ਦਿੱਤੇ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਸਨ। ਦੇਰ ਰਾਤ ਪੁਲਿਸ ਦੇ ਆਉਣ ਤੋਂ ਬਾਅਦ ਸਾਰਿਆਂ ਨੇ ਇਹ ਕਦਮ ਚੁੱਕਿਆ। ਇਸ ਘਟਨਾ ਵਿੱਚ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

error: Content is protected !!