ਜਣੇਪੇ ਲਈ ਆਈਆਂ 81 ਗਰਭਵਤੀਆਂ ਨਿਕਲੀਆਂ ਐਚਆਈਵੀ ਪਾਜ਼ੀਟਿਵ, ਸਿਹਤ ਵਿਭਾਗ ਹੋੋਇਆ ਚੌਕਸ

ਜਣੇਪੇ ਲਈ ਆਈਆਂ 81 ਗਰਭਵਤੀਆਂ ਨਿਕਲੀਆਂ ਐਚਆਈਵੀ ਪਾਜ਼ੀਟਿਵ, ਸਿਹਤ ਵਿਭਾਗ ਹੋੋਇਆ ਚੌਕਸ


ਵੀਓਪੀ ਬਿਊਰੋ, ਨੈਸ਼ਨਲ : ਮੇਰਠ ਵਿਚ ਸਿਹਤ ਸੇਵਾਵਾਂ ਨਾਲ ਜੁੜੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਲਾਲਾ ਲਾਜਪਤ ਰਾਏ ਮੈਡੀਕਲ ਕਾਲਜ ‘ਚ ਜਣੇਪੇ ਲਈ ਆਈਆਂ 81 ਗਰਭਵਤੀਆਂ ਐਚਆਈਵੀ ਪਾਜ਼ੀਟਿਵ ਨਿਕਲੀਆਂ। ਇਸ ਰਿਪੋਰਟ ਤੋਂ ਬਾਅਦ ਸਿਹਤ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ।


ਇਸ ਅੰਕੜੇ ਨੇ ਸੁਰੱਖਿਅਤ ਜਿਣਸੀ ਸਬੰਧਾਂ ਦੀ ਜਾਗਰੂਕਤਾ ਮੁਹਿੰਮ ਨੂੰ ਤਾਰ-ਤਾਰ ਕਰ ਦਿੱਤਾ ਹੈ। ਉਂਜ, ਮੇਰਠ ਮੈਡੀਕਲ ਕਾਲਜ ਤੇ ਜ਼ਿਲ੍ਹਾ ਸਿਹਤ ਵਿਭਾਗ ਇਨ੍ਹਾਂ ‘ਤੇ ਨਜ਼ਰ ਰੱਖ ਰਿਹਾ ਹੈ। ਇਹ ਸਾਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮੇਰਠ ਦੇ ਲਾਲਾ ਲਾਜਪਤ ਰਾਏ ਮੈਡੀਕਲ ਕਾਲਜ ਦੇ ਐਂਟੀ-ਰੇਟਰੋਵਾਇਰਲ ਥੈਰੇਪੀ (ਏਆਰਟੀ) ਸੈਂਟਰ ਦੀ ਰਿਪੋਰਟ ਸਾਹਮਣੇ ਆਈ, ਜਿਸ ਵਿੱਚ ਦੱਸਿਆ ਗਿਆ ਕਿ ਹਸਪਤਾਲ ਵਿੱਚ ਜਣੇਪੇ ਲਈ ਆਈਆਂ 81 ਗਰਭਵਤੀ ਔਰਤਾਂ ‘ਚ ਐੱਚਆਈਵੀ ਦੀ ਪੁਸ਼ਟੀ ਹੋਈ ਸੀ, ਇਨ੍ਹਾਂ ਐੱਚਆਈਵੀ ਪਾਜ਼ੇਟਿਵ ਔਰਤਾਂ ‘ਚੋਂ ਘੱਟੋ-ਘੱਟ 35 ਪ੍ਰਭਾਵਿਤ ਔਰਤਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ।


ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅੰਕੜਾ 16 ਮਹੀਨਿਆਂ ਦਾ ਹੈ।ਸਾਰੀਆਂ ਔਰਤਾਂ ਦਾ ਇਲਾਜ ਚੱਲ ਰਿਹਾ ਹੈ, ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਅੰਕੜੇ ਤੋਂ ਬਾਅਦ ਹੁਣ ਹੋਰ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!