20 ਮਿੰਟਾਂ ਵਿਚ ਪੀ ਲਿਆ 8 ਗਿਲਾਸ ਪਾਣੀ, ਔਰਤ ਦੀ ਹੋ ਗਈ ਮੌਤ

20 ਮਿੰਟਾਂ ਵਿਚ ਪੀ ਲਿਆ 8 ਗਿਲਾਸ ਪਾਣੀ, ਔਰਤ ਦੀ ਹੋ ਗਈ ਮੌਤ

ਵੀਓਪੀ ਬਿਊਰੋ, ਇੰਟਰਨੈਸ਼ਨਲ- ਸਿਹਤਮੰਦ ਰਹਿਣ ਲਈ ਪਾਣੀ ਕਿੰਨਾ ਜ਼ਰੂਰੀ ਹੈ ਇਹ ਤਾਂ ਸਾਰੇ ਜਾਣਦੇ ਹਨ। ਪਾਣੀ ਦੀ ਘਾਟ ਕਾਰਨ ਵੀ ਮਨੁੱਖ ਸਿਹਤਮੰਦ ਨਹੀਂ ਰਹਿ ਸਕਦਾ। ਲੁੜੀਂਦੀ ਮਾਤਰਾ ਵਿਚ ਪਾਣੀ ਪੀਣਾ ਤੰਦਰੁਸਤ ਰਹਿਣ ਲਈ ਬਹੁਤ ਜ਼ਰੂਰੀ ਹੈ ਪਰ ਕੁਝ ਲੋਕ ਸੋਚਦੇ ਹਨ ਕਿ ਪਾਣੀ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਅਜਿਹਾ ਨਹੀਂ ਹੈ। ਸਰੀਰ ਨੂੰ ਜਿੰਨੇ ਪਾਣੀ ਦੀ ਲੋੜ ਹੁੰਦੀ ਹੈ, ਉਸ ਮਾਤਰਾ ਵਿੱਚ ਹੀ ਸੇਵਨ ਕਰਨਾ ਚਾਹੀਦਾ ਹੈ। ਜ਼ਿਆਦਾ ਪਾਣੀ ਪੀਣਾ ਵੀ ਸਿਹਤ ਨੂੰ ਨੁਕਸਾਨ ਹੀ ਨਹੀਂ ਪਹੁੰਚਾਉਂਦਾ ਸਗੋਂ ਇਸ ਕਾਰਨ ਮੌਤ ਵੀ ਹੋ ਸਕਦੀ ਹੈ।

ਅਜਿਹਾ ਹੀ ਮਾਮਲਾ ਇੰਡੀਆਨਾ ਵਿੱਚ ਸਾਹਮਣੇ ਆਇਆ ਜਿੱਥੇ ਦੋ ਬੱਚਿਆਂ ਦੀ ਮਾਂ ਦੀ ਮੌਤ ਜ਼ਿਆਦਾ ਪਾਣੀ ਪੀਣ ਕਾਰਨ ਹੋਈ ਹੈ। ਦਰਅਸਲ ਇਸ ਔਰਤ ਨੇ 20 ਮਿੰਟਾਂ ‘ਚ ਕਰੀਬ 64 ਔਂਸ ਪਾਣੀ ਪੀ ਲਿਆ। ਇੱਕ ਆਦਮੀ ਨੂੰ ਇੱਕ ਦਿਨ ਵਿੱਚ ਓਨਾ ਹੀ ਪਾਣੀ ਪੀਣਾ ਚਾਹੀਦਾ ਹੈ ਜਿੰਨਾ ਇੱਕ ਔਰਤ 20 ਮਿੰਟ ਵਿੱਚ ਪੀ ਲਿਆ ਸੀ। ਜ਼ਿਆਦਾ ਪਾਣੀ ਪੀਣ ਨਾਲ ਪਾਣੀ ਜ਼ਹਿਰੀਲਾ ਹੋ ਜਾਂਦਾ ਹੈ, ਇਸ ਕਾਰਨ ਸਰੀਰ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਕਾਰਨ ਉਕਤ ਔਰਤ ਦੀ ਮੌਤ ਹੋ ਗਈ।

error: Content is protected !!