ਬਰਨਾਲਾ ‘ਚ ਖੂਨ ਹੋਇਆ ਸਫੈਦ, ਨਸ਼ੇੜੀ ਪੁੱਤਾਂ ਨੇ ਪਿਓ ਦਾ ਕੀਤਾ ਕਤਲ, ਨਸ਼ਾ ਕਰਨ ਤੋਂ ਰੋਕਦਾ ਸੀ

ਬਰਨਾਲਾ ‘ਚ ਖੂਨ ਹੋਇਆ ਸਫੈਦ, ਨਸ਼ੇੜੀ ਪੁੱਤਾਂ ਨੇ ਪਿਓ ਦਾ ਕੀਤਾ ਕਤਲ, ਨਸ਼ਾ ਕਰਨ ਤੋਂ ਰੋਕਦਾ ਸੀ

ਬਰਨਾਲਾ (ਵੀਓਪੀ ਬਿਊਰੋ) ਬਰਨਾਲਾ ਤੋਂ ਬੇਹੱਦ ਹੀ ਦਰਦਨਾਕ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਪੁੱਤਰਾਂ ਨੇ ਮਿਲ ਕੇ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ ਹੈ।


ਜਾਣਕਾਰੀ ਮੁਤਾਬਕ ਜਦ ਪਿਤਾ ਨੇ ਆਪਣੇ ਦੋ ਪੁੱਤਰਾਂ ਨੂੰ ਨਸ਼ਾ ਕਰਨ ਤੋਂ ਰੋਕਿਆ ਤਾਂ ਦੋਵੇਂ ਪੁੱਤਰਾਂ ਨੇ ਗੁੱਸੇ ਵਿੱਚ ਆ ਕੇ ਕੁਹਾੜੀ ਅਤੇ ਗੰਡਾਸੇ ਨਾਲ ਪਿਤਾ ਦਾ ਕਤਲ ਕਰ ਦਿੱਤਾ।


ਘਟਨਾ ਤੋਂ ਬਾਅਦ ਪੁਲਿਸ ਨੇ ਦੋਵਾਂ ਪੁੱਤਰਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

error: Content is protected !!