ਘਰ ਵਿਚ ਪੇਂਟ ਕਰਨ ਆਏ ਮਜ਼ਦੂਰ ਬਜ਼ੁਰਗ ਮਹਿਲਾ ਨੂੰ ਇਕੱਲੀ ਰਹਿੰਦੀ ਵੇਖ ਕਰ ਗਏ ਸੀ ਕਾਰਾ, ਹੱਤਿਆ ਕਰ ਲੁੱਟ ਲਏ ਸੀ ਗਹਿਣੇ ਤੇ ਨਕਦੀ, ਪੁਲਿਸ ਨੇ ਬਿਹਾਰ ਤੋਂ ਕੀਤਾ ਗ੍ਰਿਫ਼ਤਾਰ

ਘਰ ਵਿਚ ਪੇਂਟ ਕਰਨ ਆਏ ਮਜ਼ਦੂਰ ਬਜ਼ੁਰਗ ਮਹਿਲਾ ਨੂੰ ਇਕੱਲੀ ਰਹਿੰਦੀ ਵੇਖ ਕਰ ਗਏ ਸੀ ਕਾਰਾ, ਹੱਤਿਆ ਕਰ ਲੁੱਟ ਲਏ ਸੀ ਗਹਿਣੇ ਤੇ ਨਕਦੀ, ਪੁਲਿਸ ਨੇ ਬਿਹਾਰ ਤੋਂ ਕੀਤਾ ਗ੍ਰਿਫ਼ਤਾਰ


ਵੀਓਪੀ ਬਿਊਰੋ, ਪਟਿਆਲਾ-ਪੇਂਟ ਕਰਨ ਆਏ ਮਜ਼ਦੂਰ ਘਰ ਵਿਚ ਬਜ਼ੁਰਗ ਮਹਿਲਾ ਨੂੰ ਇਕੱਲੀ ਰਹਿੰਦੀ ਵੇਖ ਹੱਤਿਆ ਕਰ ਕੇ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ ਸੀ। ਇਸ ਹੱਤਿਆ ਕਾਂਡ ਦਾ ਮੁੱਖ ਮੁਲਜ਼ਮ ਰਾਮ ਦੁਗਾਰ ਸਾਹੂ ਕਤਲ ਕਰਨ ਮਗਰੋਂ ਆਪਣੇ ਪਿੱਤਰੀ ਸੂਬੇ ਬਿਹਾਰ ਵਿੱਚ ਜਾ ਕੇ ਲੁਕ ਗਿਆ ਸੀ।ਇਹ ਘਟਨਾ ਪਟਿਆਲਾ ਜ਼ਿਲ੍ਹੇ ਦੇ ਥਾਣਾ ਖੇੜੀ ਗੰਡਿਆਂ ਅਧੀਨ ਪੈਂਦੇ ਪਿੰਡ ਭੇਡਵਾਲ ਝੁੰਗੀਆਂ ਵਿੱਚ ਵਾਪਰੀ ਸੀ। ਬਜ਼ੁਰਗ ਦੀ ਪਛਾਣ 70 ਸਾਲਾ ਮਹਿਲਾ ਰਣਧੀਰ ਕੌਰ ਵਜੋਂ ਹੋਈ ਹੈ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਕਤਲ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਬਿਹਾਰ ਪੁਲਿਸ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕਰਕੇ ਪਟਿਆਲਾ ਲਿਆਂਦਾ ਹੈ, ਜਦਕਿ ਦੂਸਰਾ ਮੁਲਜ਼ਮ ਅਮਰੀਕ ਸਿੰਘ ਰਿੰਕੂ ਰਾਜਪੁਰਾ ਵਿਚਲੇ ਨੀਲਪੁਰ ਪਿੰਡ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਦੋਵੇਂ ਮੁਲਜ਼ਮ ਦੋ ਕੁ ਮਹੀਨੇ ਪਹਿਲਾਂ ਰਣਧੀਰ ਕੌਰ ਦੇ ਘਰ ਸਫੈਦੀ ਕਰਕੇ ਗਏ ਸਨ।
ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਵਿਧਵਾ ਮਹਿਲਾ ਦਾ ਇੱਕ ਪੁੱਤ ਖਰੜ ਤੇ ਦੂਜਾ ਵਿਦੇਸ਼ ਰਹਿੰਦਾ ਹੋਣ ਕਰਕੇ ਉਹ ਘਰ ਵਿੱਚ ਇਕੱਲੀ ਰਹਿੰਦੀ ਹੈ। ਮੁਲਜ਼ਮਾਂ ਨੇ ਲੁੱਟ ਦੀ ਨੀਅਤ ਨਾਲ ਦੋ ਅਗਸਤ ਵਾਲੇ ਦਿਨ ਘਰ ’ਚ ਦਾਖਲ ਹੋ ਕੇ ਰਣਧੀਰ ਕੌਰ ਦਾ ਗਲ਼ ਘੁੱਟ ਕੇ ਕਤਲ ਕਰਨ ਮਗਰੋਂ ਗਹਿਣੇ ਤੇ ਨਗਦੀ ਲੁੱਟ ਲਈ ਸੀ। ਪੁਲਿਸ ਟੀਮ ਨੇ ਤਕਨੀਕੀ ਆਧਾਰ ’ਤੇ ਕੀਤੀ ਜਾਂਚ ਪੜਤਾਲ ਦੌਰਾਨ ਮਾਮਲਾ ਸੁਲਝਾ ਲਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!