ਭਾਜਪਾ ਦੇ ਦੋਸ਼ਾਂ ਉਤੇ ਬੋਲੇ ਰਾਘਵ ਚੱਢਾ, ਰਾਹੁਲ ਗਾਂਧੀ ਵਾਂਗ ਮੇਰੀ ਵੀ ਮੈਂਬਰਸ਼ਿਪ ਖੋਹਣ ਨੂੰ ਫਿਰਦੇ ਭਾਜਪਾ ਵਾਲੇ

ਭਾਜਪਾ ਦੇ ਦੋਸ਼ਾਂ ਉਤੇ ਬੋਲੇ ਰਾਘਵ ਚੱਢਾ, ਰਾਹੁਲ ਗਾਂਧੀ ਵਾਂਗ ਮੇਰੀ ਵੀ ਮੈਂਬਰਸ਼ਿਪ ਖੋਹਣ ਨੂੰ ਫਿਰਦੇ ਭਾਜਪਾ ਵਾਲੇ


ਵੀਓਪੀ ਬਿਊਰੋ, ਨਵੀਂ ਦਿੱਲੀ- ਭਾਜਪਾ ਨੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ‘ਤੇ ਦਿੱਲੀ ਸੇਵਾ ਬਿੱਲ ਲਈ ਪ੍ਰਸਤਾਵ ‘ਚ ਫਰਜ਼ੀ ਦਸਤਖ਼ਤ ਕਰਨ ਦਾ ਦੋਸ਼ ਲਾਇਆ ਹੈ। ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ਕੀਤੀ।

ਰਾਘਵ ਚੱਢਾ ਨੇ ਬਿੱਲ ਨੂੰ ਸਲੈਕਟ ਕਮੇਟੀ ‘ਚ ਭੇਜੇ ਜਾਣ ਲਈ ਪ੍ਰਸਤਾਵ ਭੇਜਿਆ। ਰਾਘਵ ਚੱਢਾ ‘ਤੇ ਦਿੱਲੀ ਸੇਵਾ ਬਿੱਲ ਨੂੰ ਸਲੈਕਟ ਕਮੇਟੀ ਨੂੰ ਭੇਜਣ ਲਈ ਸੰਸਦ ਮੈਂਬਰਾਂ ਨੇ ਫਰਜ਼ੀ ਦਸਤਖ਼ਤ ਕਰਨ ਦਾ ਦੋਸ਼ ਹੈ। ਰਾਘਵ ਅਤੇ ਸੰਜੇ ਸਿੰਘ ਨੇ ਰਾਹੁਲ ਗਾਂਧੀ ਵਾਂਗ ਮੈਂਬਰਸ਼ਿਪ ਖੋਹ ਲਏ ਜਾਣ ਦੀ ਸਾਜਿਸ਼ ਦਾ ਦੋਸ਼ ਲਾਇਆ।


ਇਸ ਬਾਬਤ ਰਾਘਵ ਚੱਢਾ ਨੇ ਭਾਜਪਾ ਦੇ ਦੋਸ਼ਾਂ ਨੂੰ ਨਿਰਾਧਾਰ ਦੱਸਦੇ ਹੋਏ ਕਿਹਾ ਕਿ ਫਰਜ਼ੀ ਦਸਤਖ਼ਤ ਦੀ ਅਫਵਾਹ ਫੈਲਾਈ ਗਈ। ਪ੍ਰਸਤਾਵ ਲਈ ਕਿਸੇ ਸੰਸਦ ਮੈਂਬਰ ਦੇ ਦਸਤਖ਼ਤ ਦੀ ਜ਼ਰੂਰਤ ਨਹੀਂ ਪੈਂਦੀ, ਇਹ ਤਾਂ ਨਿਯਮ ਹੈ। ਇਸ ਲਈ ਦਸਤਖ਼ਤ ਦੀ ਗਲਤ ਵਿਆਖਿਆ ਦਾ ਕੋਈ ਸਵਾਲ ਹੀ ਨਹੀਂ ਬਣਦਾ ਹੈ। ਹਾਲਾਂਕਿ ਸਭਾਪਤੀ ਨੇ ਵਿਸ਼ੇਸ਼ ਅਧਿਕਾਰ ਭੰਗ ਕੀਤੇ ਜਾਣ ਸਬੰਧੀ ਸ਼ਿਕਾਇਤ ਹੁਣ ਵਿਸ਼ੇਸ਼ ਅਧਿਕਾਰ ਕਮੇਟੀ ਦੇ ਹਵਾਲੇ ਕਰ ਦਿੱਤੀ ਗਈ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਲਗਾਤਾਰ ਮਾੜਾ ਪ੍ਰਚਾਰ ਕਰ ਰਹੀ ਹੈ। ਇਨ੍ਹਾਂ ਨੂੰ ਦਰਦ ਹੈ ਨੌਜਵਾਨ ਨੇਤਾ ਨੇ ਸਵਾਲ ਕਿਵੇਂ ਪੁੱਛ ਲਿਆ। ਕੋਈ ਵੀ ਸੰਸਦ ਮੈਂਬਰ ਨਾਂ ਪ੍ਰਸਤਾਵਿਤ ਕਰ ਸਕਦਾ ਹੈ। ਭਾਜਪਾ ਨੇਤਾ ਉਹ ਕਾਗਜ਼ ਵਿਖਾਉਣ, ਜਿਸ ‘ਤੇ ਦਸਤਖ਼ਤ ਹਨ। ਦਸਤਖ਼ਤ ਦੀ ਗੱਲ ਪੂਰੀ ਤਰ੍ਹਾਂ ਗਲਤ ਹੈ, ਮੈਂ ਕੋਈ ਨਿਯਮ ਨਹੀਂ ਤੋੜਿਆ। ਸੰਜੇ ਸਿੰਘ ਨੇ ਕਿਹਾ ਕਿ ਅਸੀਂ ਭਾਜਪਾ ਦੀ ਹਰ ਸਾਜ਼ਿਸ਼ ਦਾ ਡੱਟ ਕੇ ਮੁਕਾਬਲਾ ਕਰਾਂਗੇ।

error: Content is protected !!