ਘਰੇਲੂ ਕਲੇਸ਼ ਦੀ ਭੇਟ ਚੜ੍ਹ ਗਈ ਵਿਆਹੁਤਾ, ਕੋਠੇ ਤੋਂ ਮਾਰੀ ਛਾਲ, ਇਲਾਜ ਦੌਰਾਨ ਮੌਤ

ਘਰੇਲੂ ਕਲੇਸ਼ ਦੀ ਭੇਟ ਚੜ੍ਹ ਗਈ ਵਿਆਹੁਤਾ, ਕੋਠੇ ਤੋਂ ਮਾਰੀ ਛਾਲ, ਇਲਾਜ ਦੌਰਾਨ ਮੌਤ


ਵੀਓਪੀ ਬਿਊਰੋ, ਬਟਾਲਾ : ਘਰੇਲੂ ਕਲੇਸ਼ ਨੇ ਇਕ ਹੋਰ ਘਰ ਵਿਚ ਸੱਥਰ ਵਿਛਾ ਦਿੱਤਾ। ਵਿਆਹੁਤਾ ਨੇ ਬੀਤੇ ਦਿਨੀਂ ਕੋਠੇ ਤੋਂ ਛਾਲ ਮਾਰ ਦਿੱਤੀ ਸੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਸੀ। ਅੰਮ੍ਰਿਤਸਰ ਦੇ ਇਕ ਹਸਪਤਾਲ ‘ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਕਰਿਸ਼ਮਾ ਪਤਨੀ ਵਰੁਣ ਸਾਨਨ ਵਾਸੀ ਓਹਰੀ ਗੇਟ ਬਟਾਲਾ ਵਜੋਂ ਹੋਈ ਹੈ। ਥਾਣਾ ਸਿਟੀ ਦੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਆਧਾਰ ‘ਤੇ ਪਤੀ ਤੇ ਸਹੁਰਿਆਂ ਖਿਲਾਫ ਮਾਮਲਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


ਥਾਣਾ ਸਿਟੀ ਦੇ ਐੱਸਐੱਚਓ ਰਮੇਸ਼ ਭਾਰਦਵਾਜ ਅਤੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਰਾਜ ਸਿੰਘ ਬਾਠ ਨੇ ਦੱਸਿਆ ਕਿ ਮ੍ਰਿਤਕਾ ਕਰਿਸ਼ਮਾ ਦੇ ਪਿਤਾ ਸੁਰਜੀਤ ਵਲੋਂ ਪੁਲਿਸ ਨੂੰ ਲਿਖਾਏ ਬਿਆਨ ਅਨੁਸਾਰ ਕਰਿਸ਼ਮਾ ਦਾ ਵਿਆਹ ਕਰੀਬ 5 ਮਹੀਨੇ ਪਹਿਲਾਂ ਵਰੁਣ ਸਾਨਨ ਪੁੱਤਰ ਸਵ. ਬੌਬੀ ਸਾਨਨ ਵਾਸੀ ਓਹਰੀ ਗੇਟ ਬਟਾਲਾ ਨਾਲ ਹੋਇਆ ਸੀ ਅਤੇ ਵਿਆਹ ਦੇ ਕੁਝ ਚਿਰ ਬਾਅਦ ਹੀ ਇਸਦੇ ਸਹੁਰੇ ਪਰਿਵਾਰ ਨੇ ਉਸ ਕੋਲੋਂ ਦਾਜ ਦੀ ਮੰਗ ਕਰਦਿਆਂ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਅਕਸਰ ਦਾਜ ਦੇ ਤਾਹਨੇ ਮਿਹਣਿਆਂ ਤੋਂ ਕਰਿਸ਼ਮਾ ਪ੍ਰੇਸ਼ਾਨ ਰਹਿੰਦੀ ਸੀ, ਜਿਸ ਤੋਂ ਦੁਖੀ ਹੋ ਕੇ 6 ਅਗਸਤ ਨੂੰ ਉਸ ਨੇ ਕੋਠੇ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਇਹ ਗੰਭੀਰ ਜ਼ਖਮੀ ਹੋ ਗਈ ਤੇ ਇਸ ਨੂੰ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਜਿਥੇ ਬੁੱਧਵਾਰ ਨੂੰ ਕਰਿਸ਼ਮਾ ਦੀ ਮੌਤ ਹੋ ਗਈ।

ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਪਿਤਾ ਸੁਰਜੀਤ ਦੇ ਬਿਆਨਾਂ ਦੇ ਆਧਾਰ ’ਤੇ ਮਿਰਤਕਾ ਦੇ ਪਤੀ ਵਰੁਣ ਸਾਨਨ, ਸੱਸ ਮਧੂ ਸਾਨਨ ਤੇ ਨਣਾਨ ਨੇਹਾ ਦੇ ਵਿਰੁੱਧ ਥਾਣਾ ਸਿਟੀ ਵਿਚ ਮਾਮਲਾ ਦਰਜ ਕਰ ਦਿੱਤਾ ਹੈ। ਹਾਲੇ ਮੁਲਜ਼ਮ ਫਰਾਰ ਚੱਲ ਰਹੇ ਹਨ।

error: Content is protected !!