ਪੁਲਿਸ ਮੁਲਾਜ਼ਮ ਨਾਲ ਹੱਥੋਪਾਈ ਕਰ ਕੇ ਖੋਹੀ ਐਸਐਲਆਰ, ਮੁਲਾਜ਼ਮ ਉਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰ ਹੋਏ ਫਰਾਰ, ਪੁਲਿਸ ਨੇ ਬੰਠਿਡਾ ਕੀਤਾ ਸੀਲ

ਪੁਲਿਸ ਮੁਲਾਜ਼ਮ ਨਾਲ ਹੱਥੋਪਾਈ ਕਰ ਕੇ ਖੋਹੀ ਐਸਐਲਆਰ, ਮੁਲਾਜ਼ਮ ਉਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰ ਹੋਏ ਫਰਾਰ, ਪੁਲਿਸ ਨੇ ਬੰਠਿਡਾ ਕੀਤਾ ਸੀਲ


ਵੀਓਪੀ ਬਿਊਰੋ, ਬਠਿੰਡਾ : ਇੱਥੇ ਸ਼ੁੱਕਰਵਾਰ ਸਾਢੇ 3 ਵਜੇ ਦੇ ਕਰੀਬ ਸਕੋਡਾ ਕਾਰ ‘ਚ ਸਵਾਰ ਅਣਪਛਾਤੇ ਵਿਅਕਤੀਆਂ ਨੇ ਥਾਣਾ ਕੈਂਟ ਨੇੜੇ ਨਾਕਾ ਤੋੜ ਕੇ ਪੁਲਿਸ ਮੁਲਾਜ਼ਮ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਨਾਂ ਹੀ ਨਹੀਂ, ਉਸ ਦੀ ਐੱਸਐੱਲਆਰ ਖੋਹ ਲਈ। ਉਪਰੰਤ ਬਠਿੰਡਾ ਸ਼ਹਿਰ ਵੱਲ ਫਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਬਠਿੰਡਾ ਪੁਲਿਸ ਨੇ ਪੂਰੇ ਸ਼ਹਿਰ ਨੂੰ ਸੀਲ ਕਰ ਕੇ ਸਕੋਡਾ ਕਾਰ ਸਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਖ਼ਬਰ ਲਿਖੇ ਜਾਣ ਤੱਕ ਮੁਲਜ਼ਮਾਂ ਬਾਰੇ ਕੋਈ ਸੁਰਾਗ ਪੁਲਿਸ ਹੱਥ ਨਹੀਂ ਲੱਗ ਸਕਿਆ।


ਜਾਣਕਾਰੀ ਮੁਤਾਬਕ ਥਾਣਾ ਕੈਂਟ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਸਕੋਡਾ ਕਾਰ ਬਠਿੰਡਾ ਤੋਂ ਚੰਡੀਗੜ੍ਹ ਜਾ ਰਹੀ ਹੈ, ਜਿਸ ‘ਚ ਸ਼ੱਕੀ ਲੋਕ ਬੈਠੇ ਹਨ। ਜਦੋਂ ਪੁਲਿਸ ਨੇ ਕਾਰ ‘ਚ ਬੈਠੇ ਲੋਕਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਕਾਰ ਰੋਕਣ ਦੀ ਬਜਾਏ ਬੈਰੀਕੇਡ ਤੋੜ ਕੇ ਪੁਲਸ ਮੁਲਾਜ਼ਮ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।


ਇਸ ਤੋਂ ਬਾਅਦ ਕਾਰ ‘ਚ ਸਵਾਰ ਲੋਕਾਂ ਨੇ ਬਾਹਰ ਨਿਕਲ ਕੇ ਪੁਲਿਸ ਮੁਲਾਜ਼ਮ ਦੀ ਐੱਸ. ਐੱਲ. ਆਰ. ਖੋਹ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੇ ਤੁਰੰਤ ਮਗਰੋਂ ਮਾਮਲੇ ਦੀ ਜਾਣਕਾਰੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਫਿਲਹਾਲ ਬਠਿੰਡਾ ਪੁਲਿਸ ਨੂੰ ਅਲਰਟ ‘ਤੇ ਰੱਖਿਆ ਗਿਆ ਸੀ।

error: Content is protected !!