ਪਹਾੜ ਤੋਂ ਡਿੱਗਾ ਪੱਥਰ ਡਰਾਈਵਰ ਨੂੰ ਵੱਜਾ, ਬੇਕਾਬੂ ਹੋਈ ਗੱਡੀ ਡਿੱਗੀ ਨਦੀ ਵਿਚ, 5 ਪੁਲਿਸ ਮੁਲਾਜ਼ਮਾਂ ਸਮੇਤ 7 ਦੀ ਮੌਤ, 5 ਗੰਭੀਰ ਫੱਟੜ

ਪਹਾੜ ਤੋਂ ਡਿੱਗਾ ਪੱਥਰ ਡਰਾਈਵਰ ਨੂੰ ਵੱਜਾ, ਬੇਕਾਬੂ ਹੋਈ ਗੱਡੀ ਡਿੱਗੀ ਨਦੀ ਵਿਚ, 5 ਪੁਲਿਸ ਮੁਲਾਜ਼ਮਾਂ ਸਮੇਤ 7 ਦੀ ਮੌਤ, 5 ਗੰਭੀਰ ਫੱਟੜ


ਵੀਓਪੀ ਬਿਊਰੋ, ਸ਼ਿਮਲਾ-ਚੰਬਾ-ਤੀਸਾ-ਪਾਂਗੀ ਮਾਰਗ ‘ਤੇ ਸ਼ੁੱਕਰਵਾਰ ਨੂੰ ਇਕ ਟੈਕਸੀ ਨਹਿਰ ‘ਚ ਡਿੱਗਣ ਕਾਰਨ 5 ਪੁਲਿਸ ਮੁਲਾਜ਼ਮਾਂ ਸਮੇਤ 7 ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ 5 ਲੋਕ ਗੰਭੀਰ ਰੂਪ ਨਾਲ ਫਟੜ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।


ਜਾਣਕਾਰੀ ਅਨੁਸਾਰ ਪੁਲਿਸ ਬਟਾਲੀਅਨ ਦੀ ਇਕ ਟੀਮ ਸ਼ੁੱਕਰਵਾਰ ਸਵੇਰੇ ਟੈਕਸੀ ਦੇ ਮਾਧਿਅਮ ਨਾਲ ਤੀਸਾ ਜਾ ਰਹੀ ਸੀ। ਇਸ ਦੌਰਾਨ ਜਦੋਂ ਗੱਡੀ ਤਰਵਾਈ ਨਾਮੀ ਸਥਾਨ ‘ਤੇ ਪਹੁੰਚੀ ਤਾਂ ਪਹਾੜੀ ਤੋਂ ਪੱਥਰ ਡਿੱਗਣੇ ਸ਼ੁਰੂ ਹੋ ਗਏ। ਇਸ ਦੌਰਾਨ ਪੱਥਰ ਡਰਾਈਵਰ ਨੂੰ ਲੱਗਾ। ਇਸ ਨਾਲ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਅਤੇ ਟੈਕਸੀ ਬੇਕਾਬੂ ਹੋ ਕੇ ਸਿੱਧੇ ਬੈਰਾ ਨਦੀ ‘ਚ ਜਾ ਡਿੱਗੀ। ਨੇੜੇ-ਤੇੜੇ ਮੌਜੂਦ ਲੋਕ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਲਈ ਦੌੜੇ। ਉੱਥੇ ਹੀ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

 ਮ੍ਰਿਤਕਾਂ ਦੀ ਪਹਿਚਾਣ ਸਬ-ਇੰਟਪੈਕਟਰ ਰਾਕੇਸ਼ ਗੌੜਾ, ਚੀਫ ਕਾਂਸਟੇਬਲ ਪ੍ਰਵੀਨ ਟੰਡਨ, ਕਾਂਸਟੇਬਲ ਕਮਲਜੀਤ, ਕਾਂਸਟੇਬਲ ਸਚਿਨ ਅਤੇ ਅਭਿਸ਼ੇਕ ਅਤੇ ਡਰਾਈਵਰ ਚੰਦੂ ਰਾਮ ਪੁੱਤਰ ਜੈਦਿਆਲ ਵਾਸੀ ਪਿੰਡ ਮੰਗਲੀ ਤਹਿਸੀਲ ਚੂਰਾਹ ਦੇ ਨਾਮ ਤੋਂ ਹੋਈ ਹੈ। ਦੂਜੇ ਪਾਸੇ ਹਾਦਸੇ ਵਿਚ ਕਾਂਸਟੇਬਲ ਅਕਸ਼ੈ ਕੁਮਾਰ, ਕਾਂਸਟੇਬਲ ਲਕਸ਼ਿਆ, ਕਾਂਸਟੇਬਲ ਸਚਿਨ, ਹੈੱਡ ਕਾਂਸਟੇਬਲ ਰਾਜੇਂਦਰ ਅਤੇ ਸਥਾਨਕ ਵਿਅਕਤੀ ਪੰਕਜ ਕੁਮਾਰ ਜ਼ਖ਼ਮੀ ਹੋ ਗਏ।

error: Content is protected !!