ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੀਆਂ ਕਾਰਾਂ ਦਾ ਜਲੰਧਰ ‘ਚ ਐਕਸੀਡੈਂਟ, ਬੱਚੇ ਸਮੇਤ ਚਾਰ ਦੀ ਮੌ+ਤ

ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੀਆਂ ਕਾਰਾਂ ਦਾ ਜਲੰਧਰ ‘ਚ ਐਕਸੀਡੈਂਟ, ਬੱਚੇ ਸਮੇਤ ਚਾਰ ਦੀ ਮੌ+ਤ

ਵੀਓਪੀ ਬਿਊਰੋ – ਜਲੰਧਰ ਦੇਹਾਤ ਦੇ ਮਕਸੂਦਾਂ ਥਾਣੇ ਅਧੀਨ ਪੈਂਦੇ ਪਿੰਡ ਰਾਓਵਾਲੀ ਨੇੜੇ ਸੋਮਵਾਰ ਤੜਕੇ 5.30 ਵਜੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਦੋ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਟੱਕਰ ‘ਚ ਆਈ-10 ਅਤੇ ਇਨੋਵਾ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਹਨ। ਹਾਦਸੇ ਵਿੱਚ ਗੱਡੀ ਦੇ ਪਰਖੱਚੇ ਉੱਡ ਗਏ। ਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ ਪੁਲਿਸ ਨੂੰ ਦਿੱਤੀ ਹੈ। ਮੌਕੇ ‘ਤੇ ਪਹੁੰਚੀ ਥਾਣਾ ਮਕਸੂਦਾਂ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ‘ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾਂ ਦੀ ਪਛਾਣ ਗਾਨੂ (59), 33 ਸਾਲਾ ਲੋਕੇਸ਼ ਕੁਮਾਰ, 26 ਸਾਲਾ ਅਨੀਸ਼ਾ ਅਤੇ 11 ਮਹੀਨੇ ਦੀ ਬੱਚੀ ਨਿਹਾਰਿਕਾ ਵਜੋਂ ਹੋਈ ਹੈ। ਇਹ ਸਾਰੇ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲੇ ਦੇ ਸੁਰਮਾਓ ਦੇ ਨਿਵਾਸੀ ਦੱਸੇ ਜਾਂਦੇ ਹਨ ਅਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ ਜਦੋਂ ਪਿੱਛੇ ਤੋਂ ਆ ਰਹੀ ਇਨੋਵਾ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਬੇਕਾਬੂ ਹੋ ਕੇ ਟੋਏ ‘ਚ ਜਾ ਡਿੱਗੀ। ਇਹ ਹਾਦਸਾ ਰਾਏਪੁਰ ਰਸੂਲਪੁਰ ਅੱਡਾ ਥਾਣਾ ਖੇਤਰ ਮਕਸੂਦਾਂ ‘ਚ ਵਾਪਰਿਆ।

error: Content is protected !!