ਦੋ ਭਰਾਵਾਂ ਦੇ ਜ਼ਮੀਨੀ ਝਗੜੇ ਵਿਚ ਮਾਰਿਆ ਗਿਆ ਬੇਗਾਨਾ ਪੁੱਤ, ਛੋਟੇ ਭਰਾ ਵੱਲੋਂ ਬੁਲਾਏ ਗਏ ਦੋਸਤ ਨੂੰ ਵੱਡੇ ਨੇ ਮਾਰ ਦਿੱਤੀ ਗੋਲ਼ੀ

ਦੋ ਭਰਾਵਾਂ ਦੇ ਜ਼ਮੀਨੀ ਝਗੜੇ ਵਿਚ ਮਾਰਿਆ ਗਿਆ ਬੇਗਾਨਾ ਪੁੱਤ, ਛੋਟੇ ਭਰਾ ਵੱਲੋਂ ਬੁਲਾਏ ਗਏ ਦੋਸਤ ਨੂੰ ਵੱਡੇ ਨੇ ਮਾਰ ਦਿੱਤੀ ਗੋਲ਼ੀ


ਵੀਓਪੀ ਬਿਊਰੋ, ਅੰਮ੍ਰਿਤਸਰ : ਪਿੰਡ ਨੰਗਲੀ ‘ਚ ਦੋ ਭਰਾਵਾਂ ਵਿਚਾਲੇ ਚੱਲ ਰਹੇ ਜ਼ਮੀਨੀ ਵਿਵਾਦ ਬੇਗਾਨੇ ਪੁੱਤ ਨੂੰ ਜਾਨ ਤੋਂ ਹੱਥ ਧੋਣਾ ਪਿਆ। ਦਰਅਸਲ, ਛੋਟੇ ਭਰਾ ਨੇ ਆਪਣੇ ਦੋਸਤ ਨੂੰ ਮੌਕੇ ‘ਤੇ ਬੁਲਾਇਆ, ਇਸੇ ਦੌਰਾਨ ਵੱਡੇ ਭਰਾ ਨੇ ਉਸ ਦੀ ਕੁੱਟਮਾਰ ਕਰ ਦਿੱਤੀ ਤੇ ਗੋਲੀ ਮਾਰ ਕੇ ਦਿੱਤੀ। ਮ੍ਰਿਤਕ ਦੀ ਪਛਾਣ ਪਰਮਦੀਪ ਸਿੰਘ (30) ਵਾਸੀ ਬੱਲ ਕਲਾਂ ਵਜੋਂ ਹੋਈ ਹੈ। ਮੁਲਜ਼ਮ ਗੁਰਫਤਿਹ ਸਿੰਘ ਅਤੇ ਲਵਪ੍ਰੀਤ ਸਿੰਘ ਪਿੰਡ ਨੰਗਲੀ ਦੇ ਰਹਿਣ ਵਾਲੇ ਹਨ।


ਮ੍ਰਿਤਕ ਦੇ ਪਿਤਾ ਜਤਿੰਦਰ ਸਿੰਘ ਨੇ ਦੱਸਿਆ ਕਿ ਬੀਤੀ 8 ਅਗਸਤ ਦੀ ਸ਼ਾਮ 7 ਵਜੇ ਉਸ ਦਾ ਲੜਕਾ ਇਹ ਕਹਿ ਕੇ ਘਰ ਚਲਾ ਗਿਆ ਕਿ ਉਸ ਦੇ ਦੋਸਤ ਕਰਨਬੀਰ ਸਿੰਘ ਦਾ ਉਸ ਦੇ ਭਰਾ ਗੁਰਫਤਿਹ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਹੈ। ਉਹ ਸਾਥੀ ਮਨਪ੍ਰੀਤ ਅਤੇ ਹੋਰ ਦੋਸਤਾਂ ਨਾਲ ਝਗੜਾ ਸੁਲਝਾਉਣ ਜਾ ਰਹੇ ਹਨ। ਰਾਤ 10 ਵਜੇ ਉਸ ਨੂੰ ਪਤਾ ਲੱਗਾ ਕਿ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ। ਉਹ ਬੰਦੂਕ ਗੁਰਫਤਿਹ ਨੇ ਚਲਾਈ ਸੀ।


ਐਸਐਚਓ ਮਨਮੀਤ ਸਿੰਘ ਨੇ ਦਸਿਆ ਕਿ ਕਰਨਬੀਰ ਆਪਣੇ ਹੱਕ ਦੀ ਜ਼ਮੀਨ ਵੇਚਣਾ ਚਾਹੁੰਦਾ ਸੀ, ਜਦੋਂ ਕਿ ਉਸ ਦਾ ਪਿਤਾ ਅਤੇ ਵੱਡਾ ਭਰਾ ਇਨਕਾਰ ਕਰ ਰਹੇ ਸਨ। ਜਦੋਂ ਲੜਾਈ ਹੋਈ ਤਾਂ ਕਰਨਬੀਰ ਨੇ ਪਰਮਦੀਪ ਨੂੰ ਬੁਲਾਇਆ। ਇਸ ਦੌਰਾਨ ਗੁਰਫਤਿਹ ਨੇ ਪਰਮਦੀਪ ਨੂੰ ਗੋਲੀ ਮਾਰ ਦਿਤੀ। ਮੁਲਜ਼ਮ ਨੂੰ 12 ਬੋਰ ਦੀ ਰਾਈਫਲ ਸਮੇਤ ਕਾਬੂ ਕੀਤਾ ਗਿਆ ਹੈ। ਉਸ ਦਾ ਸਾਥੀ ਲਵਪ੍ਰੀਤ ਫਰਾਰ ਹੈ। ਪੁਲਿਸ ਵੱਲੋਂ ਜਾਂਚ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!