ਚੋਹਲਾ ਸਾਹਿਬ ਵਿਚ ਵੱਡੀ ਵਾਰਦਾਤ, ਰਾਤ ਆਪਣੇ ਪਿਤਾ ਨਾਲ ਜਾ ਰਹੇ ਦੋ ਸਾਲਾ ਬੱਚੇ ਨੂੰ ਕਾਰ ਸਵਾਰਾਂ ਨੇ ਕੀਤਾ ਅਗਵਾ

ਚੋਹਲਾ ਸਾਹਿਬ ਵਿਚ ਵੱਡੀ ਵਾਰਦਾਤ, ਰਾਤ ਆਪਣੇ ਪਿਤਾ ਨਾਲ ਜਾ ਰਹੇ ਦੋ ਸਾਲਾ ਬੱਚੇ ਨੂੰ ਕਾਰ ਸਵਾਰਾਂ ਨੇ ਕੀਤਾ ਅਗਵਾ


ਵੀਓਪੀ ਬਿਊਰੋ, ਚੋਹਲਾ ਸਾਹਿਬ : ਐਤਵਾਰ ਰਾਤ 8 ਵਜੇ ਦੇ ਕਰੀਬ ਆਪਣੇ ਪਿਤਾ ਨਾਲ ਮੋਟਰਸਾਈਕਲ ‘ਤੇ ਜਾ ਰਹੇ ਕਰੀਬ ਦੋ ਸਾਲ ਦੇ ਬੱਚੇ ਨੂੰ ਕਾਰ ਸਵਾਰ ਵਿਅਕਤੀਆਂ ਵਲੋਂ ਅਗਵਾ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ।
ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਅੰਗਰੇਜ ਸਿੰਘ ਵਾਸੀ ਰੈਸੀਆਣਾ ਆਪਣੇ ਦੋ ਸਾਲ ਦੇ ਬੱਚੇ ਗੁਰਸੇਵਕ ਸਿੰਘ ਨਾਲ ਆਪਣੀ ਕਿਸੇ ਰਿਸ਼ਤੇਦਾਰੀ ਵਿੱਚ ਕਿਸੇ ਨੂੰ ਮਿਲ਼ਣ ਲਈ ਚੋਹਲਾ ਸਾਹਿਬ ਵੱਲ ਜਾ ਰਿਹਾ ਸੀ ਕਿ ਰਸਤੇ ਵਿਚ ਪਿੰਡ ਡੇਰਾ ਸਾਹਿਬ ਦੇ ਕੋਲ ਪਿਛੋਂ ਆ ਰਹੇ ਕਾਰ ਸਵਾਰ ਤਿੰਨ ਵਿਅਕਤੀਆਂ ਵਲੋਂ ਆਪਣੀ ਕਾਰ ਨੂੰ ਅੱਗੇ ਕਰਕੇ ਮੋਟਰਸਾਈਕਲ ਸਵਾਰ ਅੰਗਰੇਜ ਸਿੰਘ ਨੂੰ ਰੋਕ ਕੇ ਜਿਥੇ ਉਸਦਾ ਮੋਬਾਈਲ ਖੋਹ ਲਿਆ,ਉਥੇ ਉਸ ਦੇ ਦੋ ਸਾਲਾਂ ਦੇ ਬੱਚੇ ਗੁਰਸੇਵਕ ਸਿੰਘ ਨੂੰ ਵੀ ਅਗਵਾ ਕਰਕੇ ਆਪਣੇ ਨਾਲ ਲੈ ਗਏ।


ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਰਵੀਸੇ਼ਰ ਸਿੰਘ ਅਤੇ ਥਾਣਾ ਚੋਹਲਾ ਸਾਹਿਬ ਦੇ ਐਸਐਚਓ ਵਿਨੋਦ ਸ਼ਰਮਾ ਵਲੋਂ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜ ਕੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਰਸਤੇ ਵਿੱਚ ਵੱਖ ਜਗ੍ਹਾ ਤੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।ਬਾਅਦ ਵਿੱਚ ਐਸਐਸਪੀ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਵੀ ਮੌਕੇ ਤੇ ਪੁੱਜੇ ਅਤੇ ਸਾਰੀ ਜਾਣਕਾਰੀ ਹਾਸਲ ਕੀਤੀ।ਰਾਤ 11.30 ਵਜੇ ਖ਼ਬਰ ਲਿਖੇ ਜਾਣ ਤੱਕ ਅਗਵਾਕਾਰਾਂ ਦਾ ਕੋਈ ਸੁਰਾਗ਼ ਨਹੀਂ ਮਿਲ ਸਕਿਆ।ਇਸ ਘਟਨਾ ਦੀ ਖ਼ਬਰ ਇਲਾਕੇ ਵਿੱਚ ਫੈਲ ਜਾਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

error: Content is protected !!