ਗੁਰੂਘਰਾਂ ਵਿਚ ਜਹਾਜ਼ ਚੜ੍ਹਾਏ ਜਾਣ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਐਸਜੀਪੀਸੀ ਨੂੰ ਸੁਣਾਇਆ ਇਹ ਹੁਕਮ

ਗੁਰੂਘਰਾਂ ਵਿਚ ਜਹਾਜ਼ ਚੜ੍ਹਾਏ ਜਾਣ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਐਸਜੀਪੀਸੀ ਨੂੰ ਸੁਣਾਇਆ ਇਹ ਹੁਕਮ


ਵੀਓਪੀ ਬਿਊਰੋ, ਅੰਮ੍ਰਿਤਸਰ : ਪਿਛਲੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਦੇਸ਼ ਜਾਣ ਦੀ ਚਾਹ ‘ਚ ਖਿਡੌਣੇ ਵਾਲਾ ਜਹਾਜ਼ ਚੜ੍ਹਾ ਕੇ ਸੇਵਾਦਾਰ ਪਾਸੋਂ ਅਰਦਾਸ ਕਰਵਾਉਣ ਦੀ ਵਾਇਰਲ ਹੋਈ ਫੋਟੋ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਚਰਚਾ ਛਿੜ ਗਈ ਸੀ। ਇਸ ਪ੍ਰਚਲਨ ਨੂੰ ਮਨਮਤਿ ਨਾਲ ਜੋੜਿਆ ਗਿਆ। ਇਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸਬੰਧੀ ਹਦਾਇਤ ਜਾਰੀ ਕਰਨ ਦੇ ਆਦੇਸ਼ ਕੀਤੇ ਹਨ ਕਿ ਸਮੁੱਚਾ ਸਰਕੂਲਰ ਜਾਰੀ ਕੀਤਾ ਜਾਵੇ ਤਾਂ ਜੋ ਮਨਮਤਿ ਨੂੰ ਰੋਕਣ ਲਈ ਕੋਈ ਖਿਡੌਣਾ ਸੇਵਾਦਾਰਾਂ ਗ੍ਰੰਥੀ ਸਿੰਘਾਂ ਵੱਲੋਂ ਪਰਵਾਨ ਨਾ ਕੀਤਾ ਜਾਵੇ ਤੇ ਵਾਪਸ ਮੋੜ ਦਿੱਤਾ ਜਾਵੇ।


ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਵਾਇਰਲ ਹੋਈ ਸੀ ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰ ਦੇ ਹੱਥ ‘ਚ ਕਿਸੇ ਸ਼ਰਧਾਲੂ ਵੱਲੋਂ ਚੜ੍ਹਾਇਆ ਗਿਆ ਖਿਡੌਣਾ ਜਹਾਜ਼ ਫੜਿਆ ਹੋਇਆ ਸੀ। ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਗੁਰਦੁਆਰਿਆਂ ‘ਚ ਜਹਾਜ਼ ਚੜ੍ਹਾਏ ਜਾਣ ਦੇ ਪ੍ਰਚਲਨ ਨੂੰ ਰੋਕੇ ਜਾਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ।

error: Content is protected !!