ਬੇਸਹਾਰਾ ਗਾਂ ਨੂੰ ਲੈ ਕੇ ਝਗੜ ਪਏ ਸ਼ਰੀਕ, ਸੂਏ ਮਾਰ ਕੇ ਕਰ’ਤਾ ਕਤਲ

ਬੇਸਹਾਰਾ ਗਾਂ ਨੂੰ ਲੈ ਕੇ ਝਗੜ ਪਏ ਸ਼ਰੀਕ, ਸੂਏ ਮਾਰ ਕੇ ਕਰ’ਤਾ ਕਤਲ

ਵੀਓਪੀ ਬਿਊਰੋ, ਰੋਪੜ- ਇਕ ਬੇਸਹਾਰਾ ਗਾਂ ਨੂੰ ਲੈ ਕੇ ਹੋਏ ਝਗੜੇ ਵਿਚ ਸ਼ਰੀਕ ਨੇ ਸੂਏ ਮਾਰ ਕੇ ਵਿਅਕਤੀ ਦਾ ਕਤਲ ਕਰ ਦਿੱਤਾ। ਚੰਡੀਗੜ੍ਹ ਮਾਰਗ ‘ਤੇ ਪੈਂਦੇ ਪਿੰਡ ਸੀਹੋਂ ਮਾਜਰਾ ਵਿਚ ਇਕ ਬੇਸਹਾਰਾ ਗਾਂ ਨੂੰ ਲੈ ਕੇ ਹੋਏ ਝਗੜੇ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਗੁਰਮੇਲ ਸਿੰਘ ਵਜੋਂ ਹੋਈ ਹੈ। ਦਰਅਸਲ ਬੇਸਹਾਰਾ ਗਾਂ ਨੂੰ ਲੈ ਕੇ ਹੋਏ ਝਗੜੇ ਵਿਚ ਗੁਰਮੇਲ ਸਿੰਘ ਨੂੰ ਉਸ ਦੇ ਸ਼ਰੀਕੇ ਵਿਚੋਂ ਹੀ ਰਿਸ਼ਤੇਦਾਰ ਪਰਮਿੰਦਰ ਸਿੰਘ ਨੇ ਸੂਏ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ ਅਤੇ ਇਲਾਜ ਲਈ ਚੰਡੀਗੜ੍ਹ ਪਹੁੰਚਣ ‘ਤੇ ਉਸ ਦੀ ਮੌਤ ਹੋ ਗਈ।


ਗੁਰਮੇਲ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੀਤੇ ਦਿਨ ਖੇਤਾਂ ਦੇ ਵਿੱਚ ਮੋਟਰ ‘ਤੇ ਇਕ ਅਵਾਰਾ ਗਾਂ ਨੂੰ ਲੈ ਕੇ ਝਗੜੇ ਦੇ ਵਿੱਚ ਗੁਰਮੇਲ ਸਿੰਘ ਨੂੰ ਪਰਮਿੰਦਰ ਸਿੰਘ ਨੇ ਲਾਠੀ ਅਤੇ ਮੂਹਰੇ ਲੱਗੇ ਸੂਏ ਨਾਲ ਬੁਰੀ ਤਰਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ। ਗੁਰਮੇਲ ਸਿੰਘ ਨੂੰ ਜ਼ਖ਼ਮੀ ਹਾਲਤ ਦੇ ਵਿਚ ਹਸਪਤਾਲ ਲਿਜਾਂਦਾ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ ਪਰ ਚੰਡੀਗੜ੍ਹ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਭੁਪਿੰਦਰ ਸਿੰਘ ਦੇ ਬਿਆਨਾਂ ‘ਤੇ 302 ਦਾ ਮਾਮਲਾ ਦਰਜ ਕਰਕੇ ਦੋਸ਼ੀ ਪਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਦੋਵੇਂ ਪਰਿਵਾਰਾਂ ਦੇ ਵਿੱਚ ਪਹਿਲਾਂ ਕੋਈ ਵੀ ਝਗੜਾ ਨਹੀਂ ਸੀ ਅਤੇ ਹੁਣ ਬੇਸਹਾਰਾ ਗਾਂ ਨੂੰ ਲੈ ਕੇ ਹੋਏ ਝਗੜੇ ਦੇ ਵਿੱਚ ਗੁਰਮੇਲ ਸਿੰਘ ਆਪਣੀ ਜਾਨ ਗੁਆ ਬੈਠਾ ਹੈ।

error: Content is protected !!