ਲਾਡਲੇ ਦੀ ਲਾਸ਼ ਨਾਲ ਲਿਪਟ ਕੇ ਧਾਹਾਂ ਮਾਰ ਰੋਈ ਮਾਂ, ਇਕੋ ਸਾਹੇ ਬੋਲਦੀ ਰਹੀ, ‘ਉਠ ਬੱਚਿਆ ਘਰ ਚਲੀਏ’

ਲਾਡਲੇ ਦੀ ਲਾਸ਼ ਨਾਲ ਲਿਪਟ ਕੇ ਧਾਹਾਂ ਮਾਰ ਰੋਈ ਮਾਂ, ਇਕੋ ਸਾਹੇ ਬੋਲਦੀ ਰਹੀ, ‘ਉਠ ਬੱਚਿਆ ਘਰ ਚਲੀਏ’


ਵੀਓਪੀ ਬਿਊਰੋ, ਅੰਮ੍ਰਿਤਸਰ : ਅੰਮ੍ਰਿਤਸਰ ‘ਚ ਨਸ਼ਿਆਂ ਕਾਰਨ ਇਕ ਹੋਰ ਨੌਜਵਾਨ ਮੌਤ ਦੇ ਮੂੰਹ ਵਿਚ ਚਲਿਆ ਗਿਆ। ਇਕ ਹੋਰ ਮਾਂ ਦੀ ਕੁੱਖ ਉਜੜ ਗਈ। ਪੁੱਤ ਦੀ ਲਾਸ਼ ਵੇਖ ਮਾਂ ਆਪਾ ਗੁਆ ਬੈਠੀ। ਲਾਸ਼ ਨਾਲ ਲਿਪਟ ਕੇ ਇੱਕੋ ਸਾਹੇ ਬੋਲਦੀ ਰਹੀ ਕਿ ਉੱਠ ਬੱਚਿਆ ਘਰ ਚਲੀਏ। ਉਸ ਦਾ ਦਰਦ ਦੇਖ ਹਰ ਕਿਸੇ ਦੀ ਅੱਖ ਨਮ ਹੋ ਗਈ। ਜਾਣਕਾਰੀ ਮੁਤਾਬਕ ਰਣਜੀਤ ਐਵਿਨਿਊ ਇਲਾਕੇ ਵਿਚ ਇਹ ਘਟਨਾ ਵਾਪਰੀ । ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਧਰ, ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਉਤੇ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।


ਦੱਸਣਯੋਗ ਹੈ ਕਿ ਅੰਮ੍ਰਿਤਸਰ ‘ਚ ਨਸ਼ੇ ਦੀ ਓਵਰਡੋਜ਼ ਨਾਲ ਇਹ ਪਹਿਲੀ ਮੌਤ ਨਹੀਂ ਹੈ, ਇਸ ਤੋਂ ਪਹਿਲਾਂ ਵੀ ਨੌਜਵਾਨ ਚਿੱਟੇ ਨਾਲ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਅੰਮ੍ਰਿਤਸਰ ਸਣੇ ਪੂਰੇ ਪੰਜਾਬ ‘ਚ ਨੌਜਵਾਨ ਨਸ਼ਿਆਂ ਦੀ ਦਲਦਲ ‘ਚ ਫ਼ਸਦੇ ਜਾ ਰਹੇ ਹਨ ਪਰ ਪੁਲਿਸ ਵੱਲੋਂ ਸਿਰਫ ਨਸ਼ਾ ਖ਼ਤਮ ਕਰਨ ਦੇ ਦਾਅਵੇ ਹੀ ਕੀਤੇ ਜਾ ਰਹੇ ਹਨ। ਜ਼ਮੀਨੀ ਪੱਧਰ ਉਤੇ ਸਚਾਈ ਖੋਖਲਿਆਂਂ ਦਾਅਵਿਆਂ ਤੋਂ ਉਲਟ ਹੈ।

error: Content is protected !!