ਸ਼ਰਾਬੀ ਟਰੱਕ ਡਰਾਈਵਰ ਨੇ ਆਟੋ-ਰਿਕਸ਼ਾ ਨੂੰ ਦਰੜਿਆ, 5 ਜਣਿਆਂ ਦੀ ਹੋਈ ਤਰਫ-ਤਰਫ ਕੇ ਮੌਤ

ਸ਼ਰਾਬੀ ਟਰੱਕ ਡਰਾਈਵਰ ਨੇ ਆਟੋ-ਰਿਕਸ਼ਾ ਨੂੰ ਦਰੜਿਆ, 5 ਜਣਿਆਂ ਦੀ ਹੋਈ ਤਰਫ-ਤਰਫ ਕੇ ਮੌਤ

 

ਹੈਦਰਾਬਾਦ (ਵੀਓਪੀ ਬਿਊਰੋ) ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਟਰੱਕ ਅਤੇ ਇੱਕ ਆਟੋ-ਰਿਕਸ਼ਾ ਵਿਚਾਲੇ ਹੋਈ ਟੱਕਰ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਵਰਧਨਾਪੇਟ ਮੰਡਲ ਦੇ ਯੇਲੰਦਾ ਪਿੰਡ ਨੇੜੇ ਵਾਪਰਿਆ।


ਪੁਲਿਸ ਮੁਤਾਬਕ ਆਟੋਰਿਕਸ਼ਾ ‘ਚ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ ਇਕ ਦੀ ਹਸਪਤਾਲ ‘ਚ ਮੌਤ ਹੋ ਗਈ। ਆਟੋ ਰਿਕਸ਼ਾ ਵਾਰੰਗਲ ਤੋਂ ਥਰੋੜ ਵੱਲ ਜਾ ਰਿਹਾ ਸੀ। ਫਿਰ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ।


ਪੁਲਿਸ ਨੂੰ ਸ਼ੱਕ ਹੈ ਕਿ ਟਰੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਰਾਜਸਥਾਨ ਦਾ ਰਹਿਣ ਵਾਲਾ ਹੈ। ਸਾਰੇ ਮ੍ਰਿਤਕ ਅਤੇ ਜ਼ਖਮੀ ਸ਼ਹਿਦ ਵੇਚਣ ਦਾਕੰਮ ਕਰਦੇ ਸਨ।

error: Content is protected !!