ਹਰਿਆਣਾ ‘ਚ ਤਿਰੰਗਾ ਯਾਤਰਾ ਦੌਰਾਨ ਭਗਵੇ ਝੰਡੇ ਲੈ ਕੇ ਮਸਜਿਦ ‘ਚ ਵੜੇ ਸ਼ਰਾਰਤੀ, ਜੈ ਸ਼੍ਰੀ ਰਾਮ ਦੇ ਲਾਏ ਨਾਅਰੇ

ਹਰਿਆਣਾ ‘ਚ ਤਿਰੰਗਾ ਯਾਤਰਾ ਦੌਰਾਨ ਭਗਵੇ ਝੰਡੇ ਲੈ ਕੇ ਮਸਜਿਦ ‘ਚ ਵੜੇ ਸ਼ਰਾਰਤੀ, ਜੈ ਸ਼੍ਰੀ ਰਾਮ ਦੇ ਲਾਏ ਨਾਅਰੇ

ਕਰਨਾਲ (ਵੀਓਪੀ ਬਿਊਰੋ) ਹਰਿਆਣਾ ਵਿੱਚ ਨੂੰਹ ਹਿੰਸਾ ਤੋਂ ਬਾਅਦ ਹੁਣ ਪਾਣੀਪਤ ਵਿੱਚ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਹੈ। ਇੱਥੇ ਤਿਰੰਗਾ ਯਾਤਰਾ ਦੌਰਾਨ ਸੈਂਕੜੇ ਲੋਕ ਇੱਥੋਂ ਦੀ ਮਸਜਿਦ ਵਿੱਚ ਦਾਖ਼ਲ ਹੋਏ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਜਿਸ ਵਿੱਚ ਨੌਜਵਾਨਾਂ ਦਾ ਇੱਕ ਟੋਲਾ ਹੱਥਾਂ ਵਿੱਚ ਡੰਡੇ ਲੈ ਕੇ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਉਹ ਤਿਰੰਗੇ ਅਤੇ ਭਗਵੇਂ ਝੰਡੇ ਲੈ ਕੇ ਵੀ ਨਜ਼ਰ ਆ ਰਹੇ ਹਨ। ਵੀਡੀਓ ਮੁਤਾਬਕ ਇਹ ਲੋਕ ਬਾਈਕ ‘ਤੇ ਤਿਰੰਗਾ ਰੈਲੀ ਕੱਢਦੇ ਹਨ ਅਤੇ ਇਸ ਦੌਰਾਨ ਸਰਾਏ ਮੁਹੱਲਾ ਸਥਿਤ ਮਸਜਿਦ ਦੇ ਮੁੱਖ ਗੇਟ ‘ਤੇ ਆ ਕੇ ਖੜ੍ਹੇ ਹੋ ਜਾਂਦੇ ਹਨ। ਇਨ੍ਹਾਂ ‘ਚੋਂ ਕੁਝ ਲੋਕ ਜ਼ਬਰਦਸਤੀ ਮਸਜਿਦ ਦੇ ਅੰਦਰ ਵੜ ਜਾਂਦੇ ਹਨ ਅਤੇ ਫਿਰ ਪੁਲਿਸ ਦੇ ਮੌਕੇ ‘ਤੇ ਪਹੁੰਚਣ ‘ਤੇ ਹੀ ਚਲੇ ਜਾਂਦੇ ਹਨ।

ਇਨ੍ਹਾਂ ‘ਚੋਂ ਕਈ ਲੋਕ ਹਿੰਦੂਵਾਦੀ ਨਾਅਰੇ ਲਾਉਂਦੇ ਹੋਏ ਮਸਜਿਦ ‘ਚ ਦਾਖਲ ਹੁੰਦੇ ਵੀ ਨਜ਼ਰ ਆ ਰਹੇ ਹਨ। ਘਟਨਾ ਤੋਂ ਬਾਅਦ ਮੁਸਲਿਮ ਨੌਜਵਾਨਾਂ ਸਾਜਿਦ, ਸ਼ਰੀਫ, ਜੁਲਫਾਨ ਅਤੇ ਇਮਰਾਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪਾਣੀਪਤ ਦੇ ਪੁਲਿਸ ਸੁਪਰਡੈਂਟ ਅਜੀਤ ਸਿੰਘ ਸ਼ੇਖਾਵਤ ਨੇ ਕਿਹਾ, “ਅਸੀਂ ਸ਼ਿਕਾਇਤ ਦੀ ਜਾਂਚ ਕਰ ਰਹੇ ਹਾਂ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।”

error: Content is protected !!