ਪਤਨੀ ਨੂੰ ਗੈਰ ਮਰਦ ਨਾਲ ਵੇਖ ਲਿਆ ਘੁੰਮਦੇ, ਅਜਿਹਾ ਕਰਨ ਤੋਂ ਰੋਕਣ ਮਗਰੋਂ ਘਰ ਪਰਤਿਆ ਤਾਂ ਹੋ ਗਿਆ ਕਾਰਾ

ਪਤਨੀ ਨੂੰ ਗੈਰ ਮਰਦ ਨਾਲ ਵੇਖ ਲਿਆ ਘੁੰਮਦੇ, ਅਜਿਹਾ ਕਰਨ ਤੋਂ ਰੋਕਣ ਮਗਰੋਂ ਘਰ ਪਰਤਿਆ ਤਾਂ ਹੋ ਗਿਆ ਕਾਰਾ


ਵੀਓਪੀ ਬਿਊਰੋ, ਲੁਧਿਆਣਾ : ਲੁਧਿਆਣਾ ‘ਚ ਇਕ ਪਤੀ ਨੇ ਆਪਣੀ ਪਤਨੀ ਨੂੰ ਹੋਰ ਮਰਦ ਨਾਲ ਘੁੰਮਦਿਆਂ ਦੇਖਿਆ। ਉਸ ਨੇ ਪਤਨੀ ਨੂੰ ਅਜਿਹਾ ਕਰਨ ਤੋਂ ਰੋਕਿਆ। ਮਗਰੋਂ ਪਤੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਹੋ ਗਿਆ। ਪਤੀ ਨੇ ਦੋਸ਼ ਲਾਇਆ ਕਿ ਹਮਲੇ ਲਈ ਉਸ ਦੀ ਪਤਨੀ ਤੇ ਉਸ ਦਾ ਬੁਆਏਫਰੈਂਡ ਜ਼ਿੰਮੇਵਾਰ ਹੈ। ਜਾਣਕਾਰੀ ਮੁਤਾਬਕ ਗੋਪਾਲ ਨਗਰ ਦੇ ਰਹਿਣ ਵਾਲੇ ਚੰਦਨ ਪ੍ਰਸਾਦ (36) ਦਾ 18 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੇ 2 ਪੁੱਤਰ ਅਤੇ ਇਕ ਧੀ ਹੈ। ਉਸ ਦੀ ਪਤਨੀ ਸਾਲ 2019 ਤੋਂ ਉਸ ਤੋਂ ਵੱਖ ਹੋ ਗਈ ਸੀ ਅਤੇ ਹੁਣ ਆਪਣੇ ਬੱਚਿਆਂ ਸਮੇਤ ਕਿਰਾਏ ਦੇ ਕਮਰੇ ‘ਚ ਰਹਿ ਰਹੀ ਹੈ। ਪਤੀ ਦਾ ਦੋਸ਼ ਹੈ ਕਿ ਇਸ ਦੌਰਾਨ ਪਤਨੀ ਦੀ ਪ੍ਰਿੰਸ ਨਾਂ ਦੇ ਵਿਅਕਤੀ ਨਾਲ ਦੋਸਤੀ ਹੋ ਗਈ ਹੈ। ਉਹ ਉਸ ਨੂੰ ਹਮੇਸ਼ਾ ਪ੍ਰਿੰਸ ਨਾਲ ਮਿਲਣ ਤੋਂ ਰੋਕਦਾ ਸੀ। ਇਕ ਦਿਨ ਉਸ ਨੇ ਆਪਣੀ ਪਤਨੀ ਨੂੰ ਪ੍ਰਿੰਸ ਨਾਲ ਐਕਟਿਵਾ ‘ਤੇ ਘੁੰਮਦਿਆਂ ਦੇਖ ਲਿਆ ਤਾਂ ਇਸ ਦਾ ਵਿਰੋਧ ਕੀਤਾ। ਇਸ ਤੋਂ ਬਾਅਦ 3-4 ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ‘ਚ ਦਾਖ਼ਲ ਹੋ ਕੇ ਉਸ ‘ਤੇ ਅਤੇ ਉਸ ਦੇ ਭਾਣਜੇ ਮੋਨੂੰ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।


ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਇਸ ਹਮਲੇ ਲਈ ਆਪਣੀ ਪਤਨੀ ਸਮੇਤ ਉਸ ਦੇ ਬੁਆਏਫਰੈਂਡ ਨੂੰ ਜ਼ਿੰਮੇਵਾਰ ਠਹਿਰਾਇਆ। ਐੱਸ. ਐੱਚ. ਓ. ਬਿਟਨ ਕੁਮਾਰ ਦਾ ਕਹਿਣਾ ਹੈ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਇਸ ਹਮਲੇ ‘ਚ ਸ਼ਿਕਾਇਤ ਕਰਤਾ ਦੀ ਪਤਨੀ ਜਾਂ ਪ੍ਰਿੰਸ ਨਾਂ ਦੇ ਵਿਅਕਤੀ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿੰਸ ਸ਼ਿਕਾਇਤ ਕਰਤਾ ਦੀ ਪਤਨੀ ਦਾ ਬੁਆਏਫਰੈਂਡ ਹੈ। ਹਾਲੇ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਕਾਰਵਾਈ ਕੀਤੀ ਜਾਵੇਗੀ।

error: Content is protected !!