ਪਰਿਵਾਰ ਨਾਲ ਵਾਪਰਿਆ ਕਹਿਰ, ਛੱਤ ਉਤੇ ਖੇਡਦਾ 8 ਸਾਲਾ ਬੱਚਾ ਆਇਆ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ, ਹੋਈ ਦਰਦਨਾਕ ਮੌਤ

ਪਰਿਵਾਰ ਨਾਲ ਵਾਪਰਿਆ ਕਹਿਰ, ਛੱਤ ਉਤੇ ਖੇਡਦਾ 8 ਸਾਲਾ ਬੱਚਾ ਆਇਆ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ, ਹੋਈ ਦਰਦਨਾਕ ਮੌਤ

ਵੀਓਪੀ ਬਿਊਰੋ, ਲੁਧਿਆਣਾ : ਛੱਤ ਉਤੇ ਖੇਡਦਾ ਬੱਚਾ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਸਥਾਨਕ ਨਿਉ ਸ਼ਿਵਪੁਰੀ ਰਹਿਣ ਵਾਲੇ ਪਰਿਵਾਰ ਦੇ ਅੱਠ ਸਾਲ ਦੇ ਬੱਚੇ ਨਾਲ ਵਾਪਰੀ। ਹਾਦਸੇ ਦਾ ਸ਼ਿਕਾਰ ਹੋਏ ਬੱਚੇ ਦੀ ਪਛਾਣ ਕ੍ਰਿਸ਼ਨ ਕੁਮਾਰ ਉਰਫ ਕ੍ਰਿਸ਼ਨਾ ਦੇ ਰੂਪ ਵਿੱਚ ਹੋਈ ਹੈ। ਬੱਚਾ ਘਰ ਦੀ ਛੱਤ ‘ਤੇ ਖੇਡਦੇ ਹੋਏ ਤਾਰਾਂ ਦੀ ਲਪੇਟ ਵਿੱਚ ਆਇਆ ਅਤੇ ਬੁਰੀ ਤਰ੍ਹਾਂ ਨਾਲ ਝੁਲਸਣ ਮਗਰੋਂ ਦਮ ਤੋੜ ਗਿਆ।

ਜਾਣਕਾਰੀ ਮੁਤਾਬਕ, ਸਕੂਲ ਵਿੱਚ ਛੁੱਟੀ ਹੋਣ ਕਾਰਨ ਅੱਠ ਸਾਲ ਦਾ ਕ੍ਰਿਸ਼ਨਾ ਘਰ ਦੀ ਛੱਤ ‘ਤੇ ਡੋਰ ਨਾਲ ਪੱਥਰ ਬੰਨ੍ਹ ਕੇ ਖੇਡ ਰਿਹਾ ਸੀ। ਡੋਰ ਨਾਲ ਪੱਥਰ ਘੁਮਾਉਂਦੇ ਹੋਏ ਅਚਾਨਕ ਉਸ ਦੀ ਡੋਰ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆਈ ਅਤੇ ਜ਼ੋਰਦਾਰ ਧਮਾਕੇ ਨਾਲ ਬੱਚਾ ਝੁਲਸ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਬੱਚੇ ਦਾ ਪਿਤਾ ਛੱਤ ‘ਤੇ ਆਇਆ ਅਤੇ ਰੌਲ਼ਾ ਪਾ ਦਿੱਤਾ। ਕਰੀਬ ਸੱਠ ਫ਼ੀਸਦੀ ਝੁਲਸੀ ਹਾਲਤ ਵਿੱਚ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦਰਦਨਾਕ ਦੁਰਘਟਨਾ ਦਾ ਸ਼ਿਕਾਰ ਹੋਇਆ ਕ੍ਰਿਸ਼ਨਾ ਤਿੰਨ ਭੈਣਾਂ ਦਾ ਇਕਲੌਤਾ ਅਤੇ ਭਰਾ ਸੀ।

ਦੁਰਘਟਨਾ ਦੀ ਖ਼ਬਰ ਫੈਲਣ ਮਗਰੋਂ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।ਬੱਚੇ ਦੀ ਡੋਰ ਤਾਰ ਦੇ ਸੰਪਰਕ ਵਿੱਚ ਆਉਣ ਕਾਰਨ ਆਸ-ਪਾਸ ਦੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਕਈ ਘਰਾਂ ਦੇ ਮੀਟਰ ਤੇ ਕੀਮਤੀ ਬਿਜਲੀ ਦੇ ਯੰਤਰ ਸ਼ਾਟ ਸਰਕਟ ਕਾਰਨ ਸੜ ਗਏ। ਇਸ ਦਰਦ ਨਾਲ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟ-ਮਾਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ।

error: Content is protected !!