ਬਰਨਾਲਾ ‘ਚ ਦੋਹਰਾ ਕਤਲਕਾਂਡ, ਘਰ ‘ਚ ਦਾਖਲ ਹੋ ਕੇ ਮਾਂ-ਧੀ ਦੀ ਕੀਤੀ ਹੱਤਿਆ, ਜਵਾਈ ਗੰਭੀਰ ਜ਼ਖਮੀ

ਬਰਨਾਲਾ ‘ਚ ਦੋਹਰਾ ਕਤਲਕਾਂਡ, ਘਰ ‘ਚ ਦਾਖਲ ਹੋ ਕੇ ਮਾਂ-ਧੀ ਦੀ ਕੀਤੀ ਹੱਤਿਆ, ਜਵਾਈ ਗੰਭੀਰ ਜ਼ਖਮੀ

ਵੀਓਪੀ ਬਿਊਰੋ – ਬਰਨਾਲਾ ਜ਼ਿਲੇ ‘ਚ ਬੁੱਧਵਾਰ ਸਵੇਰੇ ਦੋ ਕਤਲ ਹੋ ਗਏ। ਥਾਣਾ ਸਦਰ ਅਧੀਨ ਪੈਂਦੇ ਪਿੰਡ ਸੇਖਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਵੜ ਕੇ ਮਾਂ-ਧੀ ਦਾ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਘਰ ‘ਚ ਰਹਿ ਰਹੀ ਲੜਕੀ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਹਰਬੰਸ ਕੌਰ ਆਪਣੀ ਲੜਕੀ ਪਰਮਜੀਤ ਕੌਰ ਅਤੇ ਆਪਣੇ ਜਵਾਈ ਰਾਜਦੀਪ ਸਿੰਘ ਨਾਲ ਸੇਖਾ ਸਥਿਤ ਮਕਾਨ ਵਿੱਚ ਰਹਿੰਦੀ ਸੀ। ਗੁਆਂਢੀਆਂ ਨੇ ਖੂਨ ਨਾਲ ਲੱਥਪੱਥ ਤਿੰਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ।

ਡਾਕਟਰਾਂ ਨੇ ਮਾਂ-ਧੀ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂਕਿ ਰਾਜਦੀਪ ਸਿੰਘ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਦੋਵਾਂ ਵਿਚਾਲੇ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਇਹ ਕਤਲ ਹੋ ਸਕਦਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!