ਫਿਲੌਰ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਲੋਕਾਂ ਦੀ ਹੋਈ ਮੌਤ, 7 ਜਣੇ ਜ਼ਖਮੀ

ਫਿਲੌਰ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਲੋਕਾਂ ਦੀ ਹੋਈ ਮੌਤ, 7 ਜਣੇ ਜ਼ਖਮੀ

ਫਿਲੌਰ (ਵੀਓਪੀ ਬਿਊਰੋ) ਸਬ-ਡਵੀਜ਼ਨ ਫਿਲੌਰ ‘ਚ ਹਾਈਵੇਅ ‘ਤੇ ਸਥਿਤ ਮਿਲਟਰੀ ਗਰਾਊਂਡ ਨੇੜੇ ਇਕ ਕੈਂਟਰ ਦੀ ਟੱਕਰ ਕਾਰਨ ਇਕ ਟਰੈਕਟਰ ਟਰਾਲੀ ਸੜਕ ‘ਤੇ ਪਲਟ ਜਾਣ ਕਾਰਨ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ। ਜਦਕਿ 7 ਲੋਕ ਗੰਭੀਰ ਜ਼ਖਮੀ ਹੋ ਗਏ।

ਲੁਧਿਆਣੇ ਤੋਂ ਜਲੰਧਰ ਵੱਲ ਆ ਰਹੀ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਕੈਂਟਰ ਵਾਹਨ ਨੇ ਟੱਕਰ ਮਾਰ ਦਿੱਤੀ।


ਹਾਦਸੇ ਵਿੱਚ ਮੋਹਨ ਸਿੰਘ ਅਤੇ ਪਿੱਪਲ ਸਿੰਘ ਵਾਸੀ ਲੁਧਿਆਣਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਵਿੱਚ ਟਰੈਕਟਰ ਟਰਾਲੀ ਸਵਾਰ ਤੋਤਾ, ਦੇਵ ਸਿੰਘ, ਦਲਵਿੰਦਰ ਸਿੰਘ, ਸੰਧੀਰ, ਜਸਵੀਰ ਸਿੰਘ, ਅੱਬੀ ਸਿੰਘ, ਪ੍ਰੇਮ ਸਿੰਘ ਸਾਰੇ ਵਾਸੀ ਲੁਧਿਆਣਾ ਸ਼ਾਮਲ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਤੁਰੰਤ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਘਰ ਭੇਜ ਦਿੱਤਾ ਗਿਆ।

error: Content is protected !!