ਸੀਐਮ ਮਾਨ ਦੀ ਝਿੜਕ ਮਗਰੋਂ ਕੈਬਨਿਟ ਮੰਤਰੀ ਜਿੰਪਾ ਵੱਲੋਂ ਹੱਥ ਜੋੜਨ ਦੀ ਵੀਡੀਓ ਵਾਇਰਲ, ਮਜੀਠੀਆ ਨੇ ਕਿਹਾ, ਇਹ ਹੰਕਾਰ ਬੋਲਦੈ, ਕੈਬਨਿਟ ਮੰਤਰੀ ਜਿੰਪਾ ਨੇ ਵੀ ਦਿੱਤਾ ਠੋਕਵਾਂ ਜਵਾਬ

ਸੀਐਮ ਮਾਨ ਦੀ ਝਿੜਕ ਮਗਰੋਂ ਕੈਬਨਿਟ ਮੰਤਰੀ ਜਿੰਪਾ ਵੱਲੋਂ ਹੱਥ ਜੋੜਨ ਦੀ ਵੀਡੀਓ ਵਾਇਰਲ, ਮਜੀਠੀਆ ਨੇ ਕਿਹਾ, ਇਹ ਹੰਕਾਰ ਬੋਲਦੈ, ਕੈਬਨਿਟ ਮੰਤਰੀ ਜਿੰਪਾ ਨੇ ਵੀ ਦਿੱਤਾ ਠੋਕਵਾਂ ਜਵਾਬ


ਵੀਓਪੀ ਬਿਊਰੋ, ਚੰਡੀਗੜ੍ਹ-ਹੁਸ਼ਿਆਰਪੁਰ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਸਾਰਿਆਂ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੂੰ ਝਿੜਕਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਉਤੇ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ।


ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮਜੀਠੀਆ ਨੇ ਟਵੀਟ ਕੀਤਾ,’ਮੈਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੰਕਾਰ ਦੀ ਨਿੰਦਾ ਕਰਦਾ ਹਾਂ ਤੇ ਕੈਬਨਿਟ ਮੰਤਰੀ ਜ਼ਿੰਪਾ ਨਾਲ ਹਮਦਰਦੀ ਹੈ। ਪੰਜਾਬ ਵਿੱਚ ਕੈਬਨਿਟ ਮੰਤਰੀਆਂ ਨਾਲ ਅਜਿਹਾ ਹੀ ਸਲੂਕ ਕੀਤਾ ਜਾਂਦਾ ਹੈ। ਸ਼੍ਰੀ ਜਿੰਪਾ ਨੇ ਸਿਰਫ਼ ਮੁੱਖ ਮੰਤਰੀ ਨੂੰ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਮਿਲਣ ਲਈ ਬੇਨਤੀ ਕੀਤੀ। ਜੇਕਰ ਕੈਬਨਿਟ ਮੰਤਰੀਆਂ ਨਾਲ ਇਹ ਸਲੂਕ ਕੀਤਾ ਗਿਆ ਹੈ, ਆਪ ਸਰਕਾਰ ਵੱਲੋਂ ਕਿਸਾਨਾਂ ਅਤੇ ਲੋੜਵੰਦਾਂ ਨੂੰ ਹੜ੍ਹ ਰਾਹਤ ਦੇਣ ਤੋਂ ਇਨਕਾਰ ਕਰਨਾ ਸਮਝ ਵਿੱਚ ਆਉਂਦਾ ਹੈ।”


ਦਰਅਸਲ, ਸੀਐਮ ਭਗਵੰਤ ਮਾਨ ਬੀਤੀ ਸ਼ਾਮ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਹੁਸ਼ਿਆਰਪੁਰ ਪਹੁੰਚੇ ਸਨ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਇੱਥੋਂ ਦੇ ਵਿਧਾਇਕ ਵੀ ਹਨ। ਇਸੇ ਲਈ ਉਨ੍ਹਾਂ ਦੇ ਨਾਲ ਹੋਣਾ ਤੈਅ ਸੀ। ਇਸ ਦੌਰਾਨ ਮੰਤਰੀ ਜਿੰਪਾ ਮੁੱਖ ਮੰਤਰੀ ਦੇ ਕੰਨ ਵਿਚ ਲਗਾਤਾਰ ਕੁਝ ਆਖਦੇ ਹਨ। ਇਸ ਕਾਰਨ ਮੁੱਖ ਮੰਤਰੀ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਮੁੜ ਕੇ ਕੈਬਨਿਟ ਮੰਤਰੀ ਨੂੰ ਕੁਝ ਕਹਿੰਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ।
ਉਧਰ, ਜਿੰਪਾ ਨੇ ਮਜੀਠੀਆ ਨੂੰ ਇਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕਰਦੇ ਹੋਏ ਲਿਖਿਆ ਹੈ-ਸਾਡੇ ਮੁੱਖ ਮੰਤਰੀ ਸਾਬ੍ਹ ਸਾਡੇ ਮੁਖੀ ਹਨ। ਵੱਡਿਆਂ ਦਾ ਸਤਿਕਾਰ ਕਰਨਾ ਸਾਡੇ ਵਿਰਸੇ ਅਤੇ ਸਾਡੇ ਸ਼ਿਸ਼ਟਾਚਾਰ ਦਾ ਹਿੱਸਾ ਹੈ ਪਰ ਤੁਸੀਂ ਇਹ ਨਹੀਂ ਸਮਝੋਗੇ। ਇਹੀ ਕਾਰਣ ਹੈ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।”

error: Content is protected !!