ਨਵ ਜੰਮੇ ਬੱਚਿਆਂ ਨੂੰ ਨਰਸ ਲਾ ਦਿੰਦੀ ਸੀ ਇਨਸੁਲਿਨ ਦਾ ਟੀਕਾ, ਹੁਣ ਤਕ ਛੇ ਬੱਚਿਆਂ ਦੀ ਕਰ ਚੁੱਕੀ ਹੈ ਹੱਤਿਆ, ਭਾਰਤੀ ਮੂਲ ਦੇ ਡਾਕਟਰ ਨੇ ਖੋਲ੍ਹੇ ਨਰਸ ਦੇ ਭੇਤ

ਨਵ ਜੰਮੇ ਬੱਚਿਆਂ ਨੂੰ ਨਰਸ ਲਾ ਦਿੰਦੀ ਸੀ ਇਨਸੁਲਿਨ ਦਾ ਟੀਕਾ, ਹੁਣ ਤਕ ਛੇ ਬੱਚਿਆਂ ਦੀ ਕਰ ਚੁੱਕੀ ਹੈ ਹੱਤਿਆ, ਭਾਰਤੀ ਮੂਲ ਦੇ ਡਾਕਟਰ ਨੇ ਖੋਲ੍ਹੇ ਨਰਸ ਦੇ ਭੇਤ


ਵੀਓਪੀ ਬਿਊਰੋ, ਇੰਟਰਨੈਸ਼ਨਲ-ਇਕ ਨਰਸ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਉਸ ਨੂੰ ਹਸਪਤਾਲ ਵਿਚ ਨਵ ਜਨਮੇ ਬੱਚਿਆਂ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਘਟਨਾ ਇੰਗਲੈਂਡ ਦੀ ਹੈ। ਇਹ ਨਰਸ ਹੁਣ ਤਕ 6 ਬੱਚਿਆਂ ਦੀ ਹੱਤਿਆ ਕਰ ਚੁੱਕੀ ਹੈ।
ਲੂਸੀ ਲੈਟਬੀ, ਜੋ ਯੂਨਾਈਟਿਡ ਕਿੰਗਡਮ ਦੇ ਚੈਸਟਰ ਹਸਪਤਾਲ ਵਿੱਚ ਕੰਮ ਕਰਦੀ ਸੀ, ਨੂੰ ਮਾਨਚੈਸਟਰ ਕਰਾਊਨ ਕੋਰਟ ਨੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਪਾਇਆ।


ਮਹਿਲਾ ਨਰਸ ਬੱਚਿਆਂ ਨੂੰ ਮਾਰਨ ਲਈ ਉਨ੍ਹਾਂ ਦੀਆਂ ਨਾੜੀਆਂ ਵਿੱਚ ਹਵਾ ਅਤੇ ਇਨਸੁਲਿਨ ਦਾ ਟੀਕਾ ਲਗਾਉਂਦੀ ਸੀ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਰਨ ਲਈ ਜ਼ਿਆਦਾ ਮਾਤਰਾ ‘ਚ ਦੁੱਧ ਅਤੇ ਤਰਲ ਪਦਾਰਥ ਖੁਆਉਂਦੀ ਸੀ। ਲੂਸੀ ਲੈਟਬੀ ਨਾਂ ਦੀ ਮਹਿਲਾ ਨਰਸ ‘ਤੇ ਪਿਛਲੇ ਸਾਲ ਅਕਤੂਬਰ ਮਹੀਨੇ ਤੋਂ ਮੁਕੱਦਮਾ ਚੱਲ ਰਿਹਾ ਸੀ। ਉਸ ਨੇ ਆਪਣੇ ਜੁਰਮਾਂ ਦਾ ਇਕਬਾਲ ਕਰਦਿਆਂ ਕਿਹਾ ਕਿ ਉਹ ਬਦਮਾਸ਼ ਹੈ।
ਮਹਿਲਾ ਨਰਸ ਲੈਟਬੀ ਦੀ ਮਾਨਸਿਕ ਸਥਿਤੀ ਬਾਰੇ ਨਰਸ ਵੱਲੋਂ ਲਿਖੇ ਨੋਟ ਅਦਾਲਤ ਦੇ ਸਾਹਮਣੇ ਸਬੂਤ ਵਜੋਂ ਪੇਸ਼ ਕੀਤੇ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਇਕੱਠੇ ਕੀਤੇ ਨੋਟ ਅਦਾਲਤ ਵਿੱਚ ਪੇਸ਼ ਕੀਤੇ। ਮਹਿਲਾ ਨਰਸ ਨੇ ਨੋਟਿਸ ਵਿੱਚ ਲਿਖਿਆ ਕਿ ਉਹ ਇੱਕ ਚੰਗੀ ਨਰਸ ਸਾਬਤ ਨਹੀਂ ਹੋ ਸਕਦੀ। ਉਹ ਬੱਚਿਆਂ ਦੀ ਸਹੀ ਤਰ੍ਹਾਂ ਦੇਖਭਾਲ ਨਹੀਂ ਕਰ ਸਕਦੀ, ਇਸ ਲਈ ਉਹ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਰਹੀ ਹੈ। ਉਹ ਇੱਕ ਸ਼ੈਤਾਨ ਹੈ। ਮਹਿਲਾ ਨਰਸ ਨੂੰ ਫੜਨ ਦੀ ਮਦਦ ਬ੍ਰਿਟਿਸ਼ ਮੂਲ ਦੇ ਭਾਰਤੀ ਮੂਲ ਦੇ ਸਲਾਹਕਾਰ ਬਾਲ ਰੋਗ ਮਾਹਿਰ ਡਾਕਟਰ ਰਵੀ ਜੈਰਾਮ ਨੇ ਕੀਤੀ, ਜਿਸ ਨੇ ਬ੍ਰਿਟਿਸ਼ ਨਿਊਜ਼ ਟੈਲੀਵਿਜ਼ਨ ਚੈਨਲ ਆਈਟੀਵੀ ਨਿਊਜ਼ ਨੂੰ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ 2015 ਵਿੱਚ ਹਸਪਤਾਲ ਵਿੱਚ ਬੱਚਿਆਂ ਦੀ ਮੌਤ ਦਾ ਮੁੱਦਾ ਉਠਾਇਆ ਸੀ ਜਦੋਂ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ। ਉਸੇ ਸਾਲ ਤਿੰਨ ਹੋਰ ਬੱਚਿਆਂ ਦੀ ਮੌਤ ਹੋ ਗਈ ਸੀ।


ਭਾਰਤੀ ਮੂਲ ਦੇ ਡਾਕਟਰ ਰਵੀ ਜੈਰਾਮ ਨੇ ਕਿਹਾ ਕਿ ਪੁਲਿਸ ਨੇ ਮੇਰੀ ਗੱਲ ਸੁਣੀ। ਇਸ ਤੋਂ ਬਾਅਦ ਪੁਲਿਸ ਨੂੰ ਅਹਿਸਾਸ ਹੋਇਆ ਕਿ ਮੇਰੀਆਂ ਗੱਲਾਂ ਵਿੱਚ ਸੱਚਾਈ ਹੈ ਕਿ ਬੱਚੇ ਕਿਉਂ ਮਰ ਰਹੇ ਹਨ ਅਤੇ ਇਸ ਪਿੱਛੇ ਮਹਿਲਾ ਨਰਸ ਦਾ ਹੱਥ ਕਿਵੇਂ ਹੋ ਸਕਦਾ ਹੈ।
ਇੰਗਲੈਂਡ ਦੀ ਨੈਸ਼ਨਲ ਹੈਲਥ ਸਰਵਿਸ (ਐੱਨ. ਐੱਚ. ਸੀ.) ਟਰੱਸਟ ਨੇ ਆਖਰਕਾਰ ਅਪ੍ਰੈਲ 2017 ‘ਚ ਡਾਕਟਰਾਂ ਨੂੰ ਪੁਲਿਸ ਅਧਿਕਾਰੀ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਨਵਜੰਮੇ ਬੱਚਿਆਂ ਦੀਆਂ ਮੌਤਾਂ ਦੀ ਜਾਂਚ ਸ਼ੁਰੂ ਕੀਤੀ ਅਤੇ ਮਹਿਲਾ ਨਰਸ ਲੈਟਬੀ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ।

error: Content is protected !!