ਦੂਜਾ ਵਿਆਹ ਕਰਵਾਉਣਾ ਚਾਹੁੰਦਾ ਸੀ ਪਿਤਾ, ਰਾਹ ਵਿਚ ਬਣੇ ਰੌੜੇ ਨੂੰ ਹਟਾਉਣ ਲਈ ਸੁਪਾਰੀ ਦੇ ਕੇ ਮਰਵਾ ਦਿੱਤਾ ਇਕਲੌਤਾ ਪੁੱਤ, ਕੰਟਰੈਕਟ ਕਿਲਰ ਨੂੰ ਦਿੱਤੇ ਇੰਨੇ ਲੱਖ…

ਦੂਜਾ ਵਿਆਹ ਕਰਵਾਉਣਾ ਚਾਹੁੰਦਾ ਸੀ ਪਿਤਾ, ਰਾਹ ਵਿਚ ਬਣੇ ਰੌੜੇ ਨੂੰ ਹਟਾਉਣ ਲਈ ਸੁਪਾਰੀ ਦੇ ਕੇ ਮਰਵਾ ਦਿੱਤਾ ਇਕਲੌਤਾ ਪੁੱਤ, ਕੰਟਰੈਕਟ ਕਿਲਰ ਨੂੰ ਦਿੱਤੇ ਇੰਨੇ ਲੱਖ…


ਵੀਓਪੀ ਬਿਊਰੋ, ਨੈਸ਼ਨਲ-ਉੱਤਰ ਪ੍ਰਦੇਸ਼ ਦੇ ਮੇਰਠ ‘ਚ ਕਲਯੁਗੀ ਪਿਤਾ ਨੇ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਰਿਟਾਇਰਡ ਫੌਜੀ ਦੀ ਜਵਾਨੀ ਜਾਗੀ ਤੇ ਉਸ ਨੇ ਦੂਜਾ ਵਿਆਹ ਕਰਵਾਉਣ ਦਾ ਮਨ ਬਣਾਇਆ। ਇਸ ਲਈ ਇਕਲੌਤੇ ਪੁੱਤਰ ਨੂੰ ਰਸਤੇ ਵਿਚੋਂ ਹਟਾਉਣ ਲਈ ਸੁਪਾਰੀ ਦੇ ਕੇ ਕਤਲ ਕਰਵਾ ਦਿੱਤਾ।


ਸਾਬਕਾ ਫੌਜੀ ਨੇ 5 ਲੱਖ ਦੀ ਸੁਪਾਰੀ ਦੇ ਕੇ ਕੰਟਰੈਕਟ ਕਿਲਰ ਨੂੰ ਸੱਦਿਆ। ਇਸ ਤੋਂ ਬਾਅਦ ਸੁਪਾਰੀ ਕਿੱਲਰ ਨੇ ਪੁੱਤ ਨੂੰ ਸ਼ਰਾਬ ਪਿਆਈ ਅਤੇ ਫਿਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਲਾਸ਼ ਨੂੰ ਹਿੰਡਨ ਨਦੀ ਵਿੱਚ ਸੁੱਟ ਦਿੱਤਾ। ਇੰਨਾ ਹੀ ਨਹੀਂ ਪੁਲਿਸ ਤੋਂ ਬਚਣ ਲਈ ਵੱਖ-ਵੱਖ ਥਾਵਾਂ ‘ਤੇ ਬਾਈਕ ਅਤੇ ਮੋਬਾਇਲ ਫੋਨ ਰੱਖ ਦਿੱਤੇ।


ਘਟਨਾ ਮੇਰਠ ਦੇ ਥਾਣਾ ਸਰਧਨਾ ਇਲਾਕੇ ਦੀ ਹੈ, ਜਿੱਥੇ ਸੇਵਾਮੁਕਤ ਫੌਜੀ ਸੰਜੀਵ ਅਤੇ ਉਸ ਦੀ ਪਤਨੀ ਮੁਨੇਸ਼ ਵਿਚਕਾਰ ਪਿਛਲੇ 15 ਸਾਲਾਂ ਤੋਂ ਤਕਰਾਰ ਚੱਲ ਰਹੀ ਸੀ। 27 ਸਾਲ ਦਾ ਇਕਲੌਤਾ ਪੁੱਤਰ ਸਚਿਨ ਆਪਣੀ ਮਾਂ ਨਾਲ ਰਹਿੰਦਾ ਸੀ।ਪਿਤਾ ਦੂਜਾ ਵਿਆਹ ਕਰਨਾ ਚਾਹੁੰਦਾ ਸੀ ਪਰ ਪੁੱਤਰ ਇਸ ਵਿਆਹ ਦੇ ਖਿਲਾਫ ਸੀ। ਬਸ ਇਸ ਗੱਲ ਨੇ ਪਿਤਾ ਨੂੰ ਨਾਰਾਜ਼ ਕਰ ਦਿੱਤਾ ਅਤੇ ਉਸ ਨੇ ਸਚਿਨ ਨੂੰ ਰਸਤੇ ਤੋਂ ਹਟਾਉਣ ਬਾਰੇ ਸੋਚਿਆ।
ਪਿਤਾ ਨੇ ਅਮਿਤ ਨਾਮ ਦੇ ਇੱਕ ਬਦਮਾਸ਼ ਨੂੰ ਚੁਣਿਆ। ਕਤਲ ਦਾ ਸੌਦਾ 5 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਯੋਜਨਾ ਦੇ ਤਹਿਤ ਸਚਿਨ ਨੂੰ ਸ਼ਰਾਬ ਪਿਆਈ ਗਈ ਅਤੇ ਉਸ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਹਿੰਡਨ ਨਦੀ ਵਿੱਚ ਸੁੱਟ ਦਿੱਤਾ ਗਿਆ।

error: Content is protected !!