ਕਤਲ ਮਗਰੋਂ ਲਾਸ਼ ਖੇਤ ਵਿਚ ਸੁੱਟ ਲਾ ਦਿੱਤੀ ਅੱਗ, ਬੀਤੀ ਰਾਤ ਤੋਂ ਲਾਪਤਾ ਸੀ 22 ਸਾਲਾ ਨੌਜਵਾਨ, ਪਰਿਵਾਰ ਕਰ ਰਿਹਾ ਸੀ ਭਾਲ

ਕਤਲ ਮਗਰੋਂ ਲਾਸ਼ ਖੇਤ ਵਿਚ ਸੁੱਟ ਲਾ ਦਿੱਤੀ ਅੱਗ, ਬੀਤੀ ਰਾਤ ਤੋਂ ਲਾਪਤਾ ਸੀ 22 ਸਾਲਾ ਨੌਜਵਾਨ, ਪਰਿਵਾਰ ਕਰ ਰਿਹਾ ਸੀ ਭਾਲ


ਵੀਓਪੀ ਬਿਊਰੋ, ਤਲਵੰਡੀ ਭਾਈ : ਤਲਵੰਡੀ ਭਾਈ ਦੇ ਅਜੀਤ ਨਗਰ ’ਚ ਹੱਡਾਰੋੜੀ ਦੇ ਸਾਹਮਣੇ ਬੀਤੀ ਰਾਤ ਇਕ 22 ਸਾਲਾ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ ਗਿਆ। ਖੇਤ ਵਿਚ ਲਾਸ਼ ਸੁੱਟ ਕੇ ਅੱਗ ਲਾ ਦਿੱਤੀ ਗਈ। ਪੁਲਿਸ ਨੇ ਅੱਧ ਸੜੀ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਮ੍ਰਿਤਕ ਦੇ ਭਰਾ ਰਣਜੀਤ ਪਾਸਵਾਨ ਪੁੱਤਰ ਸਵੋਦ ਪਾਸਵਾਨ ਵਾਸੀ ਅਜੀਤ ਨਗਰ, ਤਲਵੰਡੀ ਭਾਈ ਨੇ ਦੱਸਿਆ ਕਿ ਬੀਤੀ ਰਾਤ ਉਸਦੇ ਛੋਟੇ ਭਰਾ ਸੈਂਟੂ ਉਮਰ 22 ਸਾਲ ਨੂੰ ਕਤਲ ਕਰ ਦਿੱਤਾ ਗਿਆ। ਜਿਸਦੀ ਲਾਸ਼ ਰੇਲਵੇ ਸਟੇਸ਼ਨ ਨੇੜੇ ਹੱਡਾਰੋੜੀ ਦੇ ਸਾਹਮਣੇ ਤਲਵੰਡੀ ਭਾਈ ਤੋਂ ਹਰਾਜ ਰੋਡ ਨਾਲ ਪੈਂਦੇ ਝੋਨੇ ਦੇ ਖੇਤ ਵਿਚ ਪਈ ਮਿਲੀ ਹੈ, ਜਿਸਦਾ ਸਰੀਰ ਅੱਗ ਲਗਾ ਕੇ ਸਾੜਿਆ ਗਿਆ ਸੀ।


ਉਸ ਨੇ ਦੱਸਿਆ ਕਿ ਉਸ ਦਾ ਭਰਾ ਬੀਤੀ ਰਾਤ ਤੋਂ ਲਾਪਤਾ ਸੀ, ਜਿਸ ਦੀ ਪਰਿਵਾਰ ਵਲੋਂ ਕਾਫੀ ਭਾਲ ਕੀਤੀ ਗਈ। ਪਰੂੰਤ ਉਸਦੀ ਲਾਸ਼ ਸਵੇਰੇ ਸਾਨੂੰ ਮਿਲੀ। ਉਸ ਨੇ ਦੱਸਿਆ ਕਿ ਇਸਦੀ ਪੁਲਸ ਨੂੰ ਇਤਲਾਹ ਕੀਤੀ ਗਈ। ਘਟਨਾ ਸਥਾਨ ’ਤੇ ਪੁੱਜ ਕੇ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!