‘ਬਾਬਾ ਜੀ, ਸਕੂਲ ਦਾ ਪ੍ਰਿੰਸੀਪਲ ਸਾਡੇ ਨਾਲ ਕਰਦੈ ਗ਼ਲਤ ਹਰਕਤਾਂ’, ਮੁੱਖ ਮੰਤਰੀ ਨੂੰ ਖੂਨ ਨਾਲ ਚਿੱਠੀ ਲਿਖ ਵਿਦਿਆਰਥਣਾਂ ਨੇ ਮੰਗਿਆ ਇਨਸਾਫ਼

‘ਬਾਬਾ ਜੀ, ਸਕੂਲ ਦਾ ਪ੍ਰਿੰਸੀਪਲ ਸਾਡੇ ਨਾਲ ਕਰਦੈ ਗ਼ਲਤ ਹਰਕਤਾਂ’, ਮੁੱਖ ਮੰਤਰੀ ਨੂੰ ਖੂਨ ਨਾਲ ਚਿੱਠੀ ਲਿਖ ਵਿਦਿਆਰਥਣਾਂ ਨੇ ਮੰਗਿਆ ਇਨਸਾਫ਼

ਵੀਓਪੀ ਬਿਊਰੋ, ਇੰਟਰਨੈਸ਼ਨਲ- ਸਕੂਲ ਦਾ ਪ੍ਰਿੰਸੀਪਲ ਵਿਦਿਆਰਥਣਾਂ ਨਾਲ ਛੇੜਛਾੜ ਕਰਦਾ ਹੈ। ਇਹ ਸ਼ਿਕਾਇਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਵਾਲੀਆਂ ਵਿਦਿਆਰਥਣਾਂ ਨੇ ਹੁਣ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਖੂਨ ਨਾਲ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਪੱਤਰ ਵਿਚ ਵਿਦਿਆਰਥਣਾਂ ਨੇ ਲਿਖਿਆ ਹੈ, ‘ਬਾਬਾ ਜੀ, ਸਕੂਲ ਦਾ ਪ੍ਰਿੰਸੀਪਲ ਸਾਡੇ ਨਾਲ ਛੇੜਛਾੜ ਕਰਦਾ ਹੈ। ਅਸੀਂ ਤੁਹਾਡੀਆਂ ਧੀਆਂ ਹਾਂ, ਸਾਨੂੰ ਇਨਸਾਫ਼ ਦਿਓ।’ ਵੇਵ ਸਿਟੀ ਥਾਣਾ ਖੇਤਰ ਦੀਆਂ ਵਿਦਿਆਰਥਣਾਂ ਨੇ ਪੱਤਰ ਲਿਖ ਕੇ ਮੁੱਖ ਮੰਤਰੀ ਕੋਲੋਂ ਨਿਆਂ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।


ਉਕਤ ਵਿਦਿਆਰਥਣਾਂ ਨੇ 21 ਅਗਸਤ ਨੂੰ ਵੇਵ ਸਿਟੀ ਥਾਣੇ ‘ਚ ਸਕੂਲ ਦੇ ਪ੍ਰਿੰਸੀਪਲ ਖਿਲਾਫ ਛੇੜਛਾੜ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਵੱਲੋਂ ਮਾਮਲੇ ‘ਚ ਕਾਰਵਾਈ ਨਾ ਕਰਨ ‘ਤੇ ਵਿਦਿਆਰਥਣਾਂ ਦੇ ਪਰਿਵਾਰਕ ਸਕੂਲ ਪਹੁੰਚ ਗਏ। ਪਰਿਵਾਰਕ ਮੈਂਬਰਾਂ ਨੇ ਪ੍ਰਿੰਸੀਪਲ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਸੀ। ਇਲਜ਼ਾਮ ਹੈ ਕਿ ਉਨ੍ਹਾਂ ਨੇ ਸਕੂਲ ‘ਚ ਦਾਖਲ ਹੋ ਕੇ ਕੁੱਟਮਾਰ ਕੀਤੀ। ਮਾਮਲੇ ‘ਚ ਪੁਲਿਸ ਨੇ ਦੋਵਾਂ ਧਿਰਾਂ ‘ਤੇ ਮਾਮਲਾ ਦਰਜ ਕਰ ਲਿਆ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ। ਇਸ ‘ਤੇ ਵਿਦਿਆਰਥਣਾਂ ਨੇ ਮੁੱਖ ਮੰਤਰੀ ਨੂੰ ਖ਼ੂਨ ਨਾਲ ਚਾਰ ਪੰਨਿਆਂ ਦਾ ਪੱਤਰ ਲਿਖਿਆ ਹੈ।


ਗੌਰਤਲਬ ਹੈ ਕਿ ਇਹ ਮਾਮਲਾ ਪਿੰਡ ਸ਼ਾਹਪੁਰ ਬਮਹੇਟਾ ਦੇ ਕਿਸਾਨ ਆਦਰਸ਼ ਹਾਇਰ ਸੈਕੰਡਰੀ ਸਕੂਲ ਨਾਲ ਸਬੰਧਿਤ ਹੈ। ਵਿਦਿਆਰਥਣਾਂ ਨੇ ਇਸ ਮਾਮਲੇ ‘ਚ ਪੁਲਿਸ ‘ਤੇ ਧਮਕੀਆਂ ਦੇਣ ਦਾ ਵੀ ਦੋਸ਼ ਲਗਾਇਆ ਹੈ। ਵਿਦਿਆਰਥਣਾਂ ਅਨੁਸਾਰ ਪੁਲਿਸ ਹਰ ਰੋਜ਼ ਸਾਡੇ ਘਰ ਆ ਕੇ ਸਾਡੇ ਮਾਪਿਆਂ ਨੂੰ ਡਰਾਉਂਦੀ ਹੈ। ਸਾਡਾ ਘਰੋਂ ਨਿਕਲਣਾ ਵੀ ਔਖਾ ਹੋ ਗਿਆ ਹੈ ਅਤੇ ਸਕੂਲ ਪ੍ਰਬੰਧਕਾਂ ਨੇ ਸਾਨੂੰ ਸਕੂਲ ਆਉਣ ਤੋਂ ਵਰਜਿਆ ਹੋਇਆ ਹੈ। ਸਾਡੇ ਮਾਪਿਆਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਯੂਨੀਅਨ ਦਾ ਅਧਿਕਾਰੀ ਹੈ ਇਸ ਲਈ ਉਸ ਨੂੰ ਕੋਈ ਸਜ਼ਾ ਨਹੀਂ ਮਿਲੇਗੀ ਅਤੇ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ।

error: Content is protected !!